ਫਗਵਾੜਾ, (ਜ. ਬ., ਹਰਜੋਤ, ਰੁਪਿੰਦਰ ਕੌਰ)- ਫਗਵਾੜਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਲੰਬੇ ਸਮੇਂ ਤੋਂ ਬਾਅਦ ਅੱਜ ਹੋਈ ਬੈਠਕ ਵਿਚ ਕੌਂਸਲਰਾਂ ਵਲੋਂ ਭਾਰੀ ਹੰਗਾਮਾ ਕੀਤਾ ਗਿਆ। ਇਸ ਦੌਰਾਨ ਹਾਲਾਤ ਉਸ ਸਮੇਂ ਨਾਜ਼ੁਕ ਹੋ ਗਏ ਜਦੋਂ ਸਥਾਨਕ ਵਾਰਡ ਨੰਬਰ 42 ਦੀ ਕਾਂਗਰਸੀ ਕੌਂਸਲਰ ਸੱਤਿਆ ਦੇਵੀ ਨੇ ਜਾਰੀ ਬੈਠਕ ਦੌਰਾਨ ਮੇਅਰ ਅਰੁਣ ਖੋਸਲਾ ਸਮੇਤ ਹੋਰ ਕੌਂਸਲਰਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਮੀਟਿੰਗ ਦੇ ਏਜੰਡੇ ਦੀ ਕਾਪੀ ਪਾੜਦੇ ਹੋਏ ਬੈਠਕ ਦਾ ਬਾਈਕਾਟ ਕਰ ਦਿੱਤਾ।
ਇਸ ਤੋਂ ਬਾਅਦ ਕੌਂਸਲਰ ਸਤਿਆ ਦੇਵੀ ਨੇ ਨਿਗਮ ਕੰਪਲੈਕਸ ਵਿਚ ਬੈਠਕ ਵਾਲੀ ਥਾਂ ਦੇ ਕਰੀਬ ਵਾਰਡ ਨੰ. 42 ਦੇ ਨਿਵਾਸੀਆਂ ਦੇ ਨਾਲ ਹੋ ਕੇ ਮੇਅਰ ਅਰੁਣ ਖੋਸਲਾ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਗਾਰਡ ਦੇ ਵਿਕਾਸ ਕੰਮਾਂ ਨੂੰ ਜਾਣਬੁਝ ਕੇ ਨਹੀਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਬਤੌਰ ਕੌਂਸਲਰ ਉਨ੍ਹਾਂ ਦੀ ਕੋਈ ਸਰਕਾਰੀ ਅਧਿਕਾਰੀ ਸੁਣਵਾਈ ਕਰ ਰਿਹਾ ਹੈ ਅਤੇ ਨਾ ਹੀ ਹਾਊਸ ਵਿਚ ਉਨ੍ਹਾਂ ਦੀਆਂ ਕਹੀਆਂ ਜਾ ਰਹੀਆਂ ਜਨਹਿੱਤਾਂ ਨਾਲ ਸਬੰਧਤ ਗੱਲਾਂ ਨੂੰ ਸੁਣਿਆ ਜਾ ਰਿਹਾ ਹੈ। ਉਹੀ ਕਾਰਨ ਹੈ ਕਿ ਉਹ ਅੱਜ ਬੈਠਕ ਦੌਰਾਨ ਏਜੰਡੇ ਦੀ ਕਾਪੀ ਪਾੜ ਕੇ ਇਸ ਤਰ੍ਹਾਂ ਬੈਠਕ ਸਥਾਨ ਦੇ ਬਾਹਰ ਸਾਥੀਆਂ ਸਮੇਤ ਇਕੱਠੇ ਹੋ ਕੇ ਨਾਅਰੇਬਾਜ਼ੀ ਕਰ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੀ ਹੈ।
ਕੁੱਤਿਆਂ ਦੀ ਨਸਬੰਦੀ ਦੇ ਮਾਮਲੇ 'ਚ ਵੀ ਹੋਇਆ ਘਪਲਾ : ਕੌਂਸਲਰ
ਮਿਲੇ ਬਿਓਰੇ ਅਨੁਸਾਰ ਬੈਠਕ 'ਚ ਉਸ ਸਮੇਂ ਕਾਫੀ ਰੌਲਾ ਪਿਆ, ਜਦੋਂ ਕਾਂਗਰਸੀ ਕੌਂਸਲਰ ਜੰਿਤਦਰ ਵਰਮਾਨੀ, ਕੌਂਸਲਰ ਸੰਦੀਵ ਬੁੱਗਾ, ਕੌਂਸਲਰ ਮੁਨੀਸ਼ ਪ੍ਰਭਾਕਰ, ਕੌਂਸਲਰ ਰਾਮਪਾਲ ਓਪਲ ਨੇ ਨਿਗਮ ਪੱਧਰ 'ਤੇ ਹਾਜ਼ਾਰਾਂ ਰੁਪਏ ਦਾ ਖਰਚਾ ਦਿਖਾ ਕੇ ਕੁੱਤਿਆਂ ਦੀ ਨਸਬੰਦੀ ਦੇ ਮੁੱਦੇ ਨੂੰ ਪ੍ਰਮੁਖਤਾ ਨਾਲ ਉਠਾਇਆ ਅਤੇ ਮੰਗ ਕੀਤੀ ਕਿ ਇਹ ਰਕਮ ਕਿਥੇ ਅਤੇ ਕਿਵੇਂ ਖਰਚ ਹੋਈ ਹੈ। ਇਸਦਾ ਹਿਸਾਬ ਹਾਊਸ ਨੂੰ ਦਿੱਤਾ ਜਾਵੇ। ਇਸੇ ਦੌਰਾਨ ਕਈ ਹੋਰ ਕੌਂਸਲਰਾਂ ਨੇ ਮੇਅਰ ਅਰੁਣ ਖੋਸਲਾ ਨੂੰ ਸਿਧੇ ਸਵਾਲ ਕਰ ਕੇ ਪੁੱਛਿਆ ਕਿ ਉਨ੍ਹਾਂ ਦੇ ਵਾਰਡ 'ਚ ਵਿਕਾਸ ਕਾਰਜ ਕਿਉਂ ਨਹੀਂ ਹੋ ਰਹੇ।
ਸਟ੍ਰੀਟ ਲਾਈਟਾਂ ਲਗਾਉਣ ਅਤੇ ਇਨ੍ਹਾਂ ਦੇ ਰੱਖ-ਰਖਾਅ ਦੇ ਮਾਮਲੇ 'ਚ ਨਿਗਮ ਪੱਧਰ 'ਤੇ ਹੋਈ ਘਪਲੇਬਾਜ਼ੀ : ਭਾਜਪਾ ਕੌਂਸਲਰ
ਇਸੇ ਤਰਜ਼ 'ਤੇ ਬੈਠਕ ਦੌਰਾਨ ਤਦ ਖਾਸਾ ਹੰਗਾਮਾ ਹੋਇਆ ਜਦ ਭਾਜਪਾ ਕੌਂਸਲਰ ਅਨੁਰਾਗ ਮਾਨਖੰਡ ਨੇ ਸ਼ਹਿਰ ਵਿਚ ਆਏ ਦਿਨ ਹੋ ਰਹੇ ਬਲੈਕ ਆਊਟ ਦਾ ਮੁੱਦਾ ਪ੍ਰਮੁਖਤਾ ਨਾਲ ਉਠਾਉਂਦੇ ਹੋਏ ਸਵਾਲ ਕੀਤਾ ਕਿ ਆਖਿਰ ਉਹ ਕੀ ਵਜ੍ਹਾ ਹੈ ਕਿ ਸਰਕਾਰੀ ਪੱਧਰ 'ਤੇ ਲੱਖਾਂ ਰੁਪਏ ਦਾ ਖਰਚਾ ਕਰਕੇ ਸ਼ਹਿਰ ਵਿਚ ਨਿਗਮ ਵਲੋਂ ਲਗਾਈਆਂ ਗਈਆਂ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ। ਕੌਂਸਲਰ ਅਨੁਰਾਗ ਮਾਨਖੰਡ ਨੇ ਕਿਹਾ ਕਿ ਜੋ ਹੋ ਰਿਹਾ ਹੈ ਉਸ ਤੋਂ ਸਾਫ ਲੱਗਦਾ ਹੈ ਕਿ ਸਟ੍ਰੀਟ ਲਾਈਟਾਂ ਨੂੰ ਲਗਾਉਣ ਤੇ ਇਨ੍ਹਾਂ ਦੇ ਰੱਖ-ਰਖਾਅ ਦੇ ਮਾਮਲੇ ਵਿਚ ਨਿਗਮ ਪੱਧਰ 'ਤੇ ਵੱਡੀ ਘਪਲੇਬਾਜ਼ੀ ਹੋਈ ਹੈ। ਜੇ ਅਜਿਹਾ ਹੋਇਆ ਹੈ ਤਾਂ ਇਸ ਦੀ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇ ਉਸ ਨੂੰ ਜਨਤਾ ਦੇ ਸਾਹਮਣੇ ਬੇਨਕਾਬ ਕਰਨਾ ਚਾਹੀਦਾ ਹੈ। ਉਹ ਉਕਤ ਜਨਹਿਤ ਦੇ ਮੁੱਦੇ ਨੂੰ ਲੈ ਕੇ ਚੁੱਪ ਬੈਠਣ ਵਾਲੇ ਨਹੀਂ ਹਨ ਅਤੇ ਜਦ ਤਕ ਸਾਰੀ ਸੱਚਾਈ ਸਾਹਮਣੇ ਨਹੀਂ ਆ ਜਾਂਦੀ ਉਹ ਜਨਤਾ ਦੀ ਆਵਾਜ਼ ਬਣ ਕੇ ਹਾਊਸ ਦੇ ਅੰਦਰ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
ਗੋਲਗੱਪੇ-ਟਿੱਕੀ ਵਿਕਰੇਤਾ ਨੇ ਸ਼ਰਾਬ ਦੇ ਨਸ਼ੇ ’ਚ ਮਚਾਇਆ ਹੁਡ਼ਦੰਗ; ਪੁਲਸ ਨੇ ਕੀਤਾ ਕਾਬੂ
NEXT STORY