ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਬਲਾਕ ਕਾਂਗਰਸ ਟਾਂਡਾ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਪਾਰਕ ਅਹੀਆਪੁਰ ਵਿਖੇ ਸ਼ਾਂਤੀ ਸਭਾ ਕਰਵਾਈ ਗਈ। ਜਿਸ 'ਚ ਸ਼ਾਮਲ ਬਲਾਕ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਗਲਵਾਨ ਘਾਟੀ ਚੀਨ ਬਾਰਡਰ 'ਤੇ ਦੇਸ਼ ਦੀ ਰਾਖੀ ਕਰਦੇ ਸ਼ਹੀਦ ਹੋਏ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜੋਗਿੰਦਰ ਸਿੰਘ ਗਿਲਜੀਆਂ ਅਤੇ ਬਲਾਕ ਪ੍ਰਧਾਨ ਅਵਤਾਰ ਸਿੰਘ ਖੋਖਰ ਦੀ ਮੌਜੂਦਗੀ 'ਚ ਸਮੂਹ ਵਰਕਰਾਂ ਨੇ ਪਾਰਕ 'ਚ ਸ਼ਹੀਦਾਂ ਦੇ ਬੁੱਤਾਂ 'ਤੇ ਫੁੱਲ ਮਾਲਾ ਅਰਪਿਤ ਕੀਤੀ।
ਇਹ ਵੀ ਪੜ੍ਹੋ: ਜਲੰਧਰ ਦੇ ਇਹ ਇਲਾਕੇ ਰਹਿਣਗੇ ਸੀਲ, ਕੰਟੇਨਮੈਂਟ ਜ਼ੋਨ ਦੀ ਨਵੀਂ ਲਿਸਟ ਹੋਈ ਜਾਰੀ
ਸ਼ਹੀਦ ਹੋਏ ਫ਼ੌਜੀ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੇਸ਼ ਇਨ੍ਹਾਂ ਮਹਾਨ ਸ਼ਹੀਦ ਸਪੂਤਾਂ ਦੀ ਬਹਾਦਰੀ ਦੀ ਕਹਾਣੀ ਸੁਣਾਈ। ਇਸ ਮੌਕੇ ਮੁੱਖ ਮਹਿਮਾਨ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਦੇਸ਼ ਦੇ ਬਹਾਦਰ ਯੋਧੇ ਬਾਰਡਰ 'ਤੇ ਦੇਸ਼ ਲਈ ਸ਼ਹੀਦ ਹੋ ਰਹੇ ਹਨ, ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਚੀਨੀ ਘੁਸਪੈਠ ਬਾਰੇ ਗਲਤ ਜਾਣਕਾਰੀ ਦੇ ਕੇ ਮਹਿਜ਼ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਮੋਦੀ ਸਰਕਾਰ ਦੀ ਘਟੀਆ ਵਿਦੇਸ਼ ਨੀਤੀ ਦੇ ਚਲਦਿਆਂ ਚੀਨ ਦੇ ਨਾਲ ਨਾਲ ਭੂਟਾਨ ਅਤੇ ਨੇਪਾਲ ਵਰਗੇ ਛੋਟੇ ਦੇਸ਼ ਵੀ ਦੇਸ਼ ਨੂੰ ਅੱਖਾਂ ਦਿਖਾ ਰਹੇ ਹਨ।
ਇਸ ਮੌਕੇ ਸਿਮਰਨ ਸਿੰਘ ਸੈਣੀ, ਜਰਨੈਲ ਜਾਜਾ, ਸੁਖਵਿੰਦਰ ਜੀਤ ਸਿੰਘ ਝਾਵਰ, ਰਾਕੇਸ਼ ਵੋਹਰਾ, ਹਰੀ ਕ੍ਰਿਸ਼ਨ ਸੈਣੀ, ਬਾਬੂ ਰੂਪ ਲਾਲ, ਗੁਰਸੇਵਕ ਮਾਰਸ਼ਲ, ਜਗਜੀਵਨ ਜੱਗੀ, ਮਾਸਟਰ ਅੰਮ੍ਰਿਤ ਪਾਲ, ਗੋਲਡੀ ਕਲਿਆਣਪੁਰ, ਗੁਰਮੁਖ ਸਿੰਘ, ਕਿਸ਼ਨ ਬਿੱਟੂ, ਅਨਿਲ ਪਿੰਕਾ, ਰਾਜੇਸ਼ ਜਸਰਾ, ਬਬਲੂ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਫਗਵਾੜਾ ਗੇਟ ਗੋਲੀਕਾਂਡ: 24 ਘੰਟੇ ਬਾਅਦ ਵੀ ਨਹੀਂ ਹੋਈ ਹਰਿਆਣਾ ਪੁਲਸ ''ਤੇ ਕੋਈ ਕਾਰਵਾਈ
ਤਹਿਸੀਲ ਕੰਪਲੈਕਸ ’ਚ ਮਚੀ ਤੜਥੱਲੀ, ਅਸ਼ਟਾਮ ਫਰੋਸ਼ਾਂ ਦੇ ਰਿਕਾਰਡ ਦਾ ਹੋਇਆ ਨਿਰੀਖਣ
NEXT STORY