ਨਵਾਸ਼ਹਿਰ,(ਮਨੋਰੰਜਨ)- ਜਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਰਫਤਾਰ ਲਗਾਤਾਰ ਵੱਧ ਰਹੀ ਹੈ। ਐਤਵਾਰ ਨੂੰ ਵਿਦੇਸ਼ ਤੋ ਆਏ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ। ਜਿਸ ਦੇ ਚੱਲਦੇ ਹੁਣ ਤੱਕ ਜਿਲ੍ਹੇ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ। ਕੋਰੋਨਾ ਪਾਜ਼ੇਟਿਵ ਦੇ 12 ਨਵੇ ਕੇਸ ਵੀ ਸਾਹਮਣੇ ਆਏ। ਸਿਵਲ ਸਰਜਨ ਡਾ. ਭਾਟੀਆ ਨੇ ਦੱਸਿਆ ਕਿ ਕੋਰੋਨਾ ਨਾਲ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਪਿੰਡ ਭੱਦੀ ਬਲਾਕ ਬਲਾਚੌਰ ਦਾ ਰਹਿਣ ਵਾਲਾ ਹੈ। ਕੁਝ ਸਮੇਂ ਪਹਿਲਾ ਸਾਉਦੀ ਅਰਬ ਤੋ ਭਾਰਤ ਆਇਆ ਸੀ। ਉਸ ਉਸ ਦੀ ਸਿਹਤ ਜਿਆਦਾ ਸ਼ਰਾਬ ਹੋਣ ਤੇ ਉਸ ਨੂੰ ਪੀਜੀਆਈ ਚੰਡੀਗੜ ਭਰਤੀ ਕਰਵਾਇਆ ਗਿਆ ਸੀ। ਜਿਥੇ ਉਸਦੀ ਐਤਵਾਰ ਨੂੰ ਮੌਤ ਹੋ ਗਈ।
ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਨੇ ਦੱਸਿਆ ਕਿ 12 ਜੋ ਪਾਜ਼ੇਟਿਵ ਨਵੇ ਕੇਸ ਆੇ ਹਨ ਉਨਾ ਵਿੱਚ ਸੀਡੀਪੀਓ ਸ਼ਾਮਲ ਹੈ । ਇਸਦੇ ਇਲਾਵਾ ਬੰਗਾ ਦੇ ਇਕ 33 ਸਾਲਾ ਵਿਅਕਤੀ, ਪਿੰਡ ਹਕੀਮਪੁਰ ਦਾ ਇਕ 13 ਸਾਲ ਦਾ ਬੱਚਾ, ਪੰਦਰਾਵਲ ਦਾ ਇਕ 60 ਸਾਲ ਦਾ ਬਜੁਰਗ, ਰਾਹੋ ਦਾ ਇਕ ਡਾਕਟਰ, ਨਵਾਸ਼ਹਿਰ ਦੇ ਸਲੋਹ ਰੋਡ ਦੀ ਇਕ ਮਹਿਲਾ, ਪਿੰਡ ਕਰਿਆਮ ਦਾ ਇਕ 35 ਸਾਲਾ ਮਹਿਲਾ, ਬਲਾਚੌਰ ਦਾ ਇਕ 32 ਸਾਲ ਦਾ ਵਿਅਕਤੀ , ਪਿੰਡ ਕਨੌਣ ਦੇ ਇਕ ਵਿਅਕਤੀ, ਬਲਾਚੌਰ ਦਾ ਇਕ 32 ਸਾਲਾ ਵਿਅਕਤੀ, ਟ੍ਰੈਫਿਕ ਪੁਲਿਸ ਦਾ ਇਕ ਕਰਮਚਾਰੀ, ਜਾਫਰਪੁਰ ਦਾ ਇਕ 65 ਸਾਲਾ ਵਿਅਕਤੀ ਸ਼ਾਮਲ ਹੈ ।
ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਦਾ ਧਮਾਕਾ, 43 ਪਾਜ਼ੇਟਿਵ ਕੇਸ ਆਏ ਸਾਹਮਣੇ
NEXT STORY