ਜਲੰਧਰ, (ਕਮਲੇਸ਼)- ਬਬਰੀਕ ਚੌਕ ਕੋਲ ਪੁਲਸ ਨਾਕਾ ਦੇਖ ਚਲਦੀ ਐਕਟਿਵਾ ਤੋਂ ਹੈਰੋਇਨ ਦਾ ਪੈਕੇਟ ਸੁੱਟਣ ਵਾਲੇ ਜੋੜੇ ਨੂੰ ਪੁਲਸ ਨੇ ਕਾਬੂ ਕਰ ਲਿਆ। ਸੁੱਟੇ ਗਏ ਲਿਫਾਫੇ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ-5 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਐਕਟਿਵਾ ਦੇ ਪਿੱਛੇ ਬੈਠੇ ਨੌਜਵਾਨ ਨੇ ਜੇਬ 'ਚੋਂ ਇਕ ਪੈਕੇਟ ਕੱਢ ਕੇ ਸੁੱਟ ਦਿੱਤਾ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਦੋਵਾਂ ਨੂੰ ਰੋਕ ਕੇ ਸੁੱਟੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ 'ਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਜੋਤੀ ਪਤਨੀ ਗਗਨਦੀਪ ਵਾਸੀ ਬਸਤੀ ਸ਼ੇਖ ਤੇ ਦੀਪਕ ਪੁੱਤਰ ਅਸ਼ੋਕ ਨਿਵਾਸੀ ਤਰਖਾਨਾ ਮੁਹੱਲਾ ਬਸਤੀ ਸ਼ੇਖ ਵਜੋਂ ਹੋਈ ਹੈ।
ਗੈਸ ਪਾਈਪ ਨੂੰ ਲੱਗੀ ਅੱਗ, ਸਾਮਾਨ ਸੜ ਕੇ ਸੁਆਹ
NEXT STORY