ਜਲੰਧਰ (ਕਮਲੇਸ਼)— ਸਿਹਰਾ ਬ੍ਰਦਰਜ਼ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਸ ਨੇ ਗੋਲਡੀ, ਨਨੂੰ ਅਤੇ ਨੰਦੂ ਨੂੰ ਬੀਤੇ ਦਿਨੀਂ ਕਾਬੂ ਕੀਤਾ ਸੀ, ਜਿਨ੍ਹਾਂ ਨੂੰ ਐਤਵਾਰ 'ਚ ਪੇਸ਼ ਕਰਕੇ ਪੁਲਸ ਨੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਸ ਵੱਲੋਂ ਇਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਦਿਨ-ਦਿਹਾੜੇ ਸ਼ਾਸਤਰੀ ਮਾਰਕੀਟ ਚੌਕ 'ਤੇ ਐਗਰੀਕਲਚਰ ਗੁੱਡਜ਼ ਦੀ ਟ੍ਰੇਡਿੰਗ ਕਰਨ ਵਾਲੇ ਸਿਹਰਾ ਫੀਲਡ ਦੇ ਮਾਲਕ ਦੇ ਦੋਵੇਂ ਬੇਟਿਆਂ 'ਤੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਸਿਹਰਾ ਫੀਲਡ ਦੇ ਮਾਲਕ ਰਵਿੰਦਰ ਸਿੰਘ ਸਿਹਰਾ ਦੇ ਬੇਟੇ ਦੇਵਿੰਦਰ ਸਿੰਘ ਸਿਹਰਾ ਉਰਫ ਬਾਬਾ ਦੀ ਇਸ ਹਮਲੇ 'ਚ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਦੇ ਛੋਟੇ ਭਰਾ ਕਮਲਪ੍ਰੀਤ ਸਿੰਘ ਸਿਹਰਾ ਉਰਫ ਬੱਬੂ ਦੀ ਲਤ 'ਤੇ ਗੋਲੀ ਲੱਗੀ ਸੀ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਵਲਸ ਨੇ ਇਸ ਮਾਮਲੇ 'ਚ 11 ਲੋਕਾਂ ਨੂੰ ਨਾਮਜ਼ਦ ਕੀਤਾ ਸੀ।
ਮਾਲਗੱਡੀ ਦੇ ਇਕ ਵੈਗਨ ਦਾ ਢੱਕਣ ਖੁੱਲ੍ਹਿਆ
NEXT STORY