ਜਲੰਧਰ (ਵਰੁਣ)– ਜਲੰਧਰ ਵਿਖੇ ਸ਼ਿਵ ਨਗਰ ਦੇ ਰਹਿਣ ਵਾਲੇ 33 ਸਾਲ ਦੇ ਇਲੈਕਟ੍ਰੀਸ਼ੀਅਨ ਦੀ ਟਾਂਡਾ ਰੋਡ ’ਤੇ ਸਥਿਤ ਇਕ ਧਾਰਮਿਕ ਅਸਥਾਨ ਦੇ ਸਰੋਵਰ ਵਿਚੋਂ ਤੈਰਦੀ ਹੋਈ ਲਾਸ਼ ਬਰਾਮਦ ਹੋਈ ਹੈ। ਇਲੈਕਟ੍ਰੀਸ਼ੀਅਨ ਸੋਮਵਾਰ ਦੇਰ ਸ਼ਾਮ 8 ਵਜੇ ਘਰੋਂ ਕੰਮ ’ਤੇ ਜਾਣ ਦਾ ਕਹਿ ਕੇ ਗਿਆ ਸੀ, ਜੋ ਦੇਰ ਰਾਤ ਤਕ ਘਰ ਨਾ ਮੁੜਿਆ ਤਾਂ ਇਲੈਕਟ੍ਰੀਸ਼ੀਅਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮ੍ਰਿਤਕ ਦੀ ਪਛਾਣ ਸਾਹਿਲ ਸਾਮਾ ਪੁੱਤਰ ਵਰਿੰਦਰ ਕੁਮਾਰ ਨਿਵਾਸੀ ਸ਼ਿਵ ਨਗਰ ਵਜੋਂ ਹੋਈ ਹੈ।
ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਧਾਰਮਿਕ ਅਸਥਾਨ ਦੀ ਪੁਲਸ ਚੌਂਕੀ ਤੋਂ ਸੂਚਨਾ ਮਿਲੀ ਸੀ ਕਿ ਸਰੋਵਰ ਵਿਚੋਂ ਇਕ ਲਾਸ਼ ਬਰਾਮਦ ਹੋਈ ਹੈ। ਮੌਕੇ ’ਤੇ ਏ. ਐੱਸ. ਆਈ. ਗੁਰਮੇਲ ਸਿੰਘ ਆਪਣੀ ਟੀਮ ਨਾਲ ਪਹੁੰਚ ਗਏ। ਲਾਸ਼ ਨੂੰ ਧਾਰਮਿਕ ਅਸਥਾਨ ਦੇ ਸੇਵਾਦਾਰਾਂ ਨੇ ਬਾਹਰ ਕੱਢਿਆ ਹੋਇਆ ਸੀ। ਮ੍ਰਿਤਕ ਦੀਆਂ ਜੇਬਾਂ ਵਿਚੋਂ ਉਸ ਦੀਆਂ ਤਸਵੀਰਾਂ, ਪਛਾਣ ਪੱਤਰ ਅਤੇ ਕੁਝ ਦਸਤਾਵੇਜ਼ ਮਿਲੇ ਹਨ, ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ।
ਮੌਕੇ ’ਤੇ ਮ੍ਰਿਤਕ ਸਾਹਿਲ ਦੇ ਪਿਤਾ ਵਰਿੰਦਰ ਕੁਮਾਰ ਪਹੁੰਚੇ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਸੋਮਵਾਰ ਦੇਰ ਸ਼ਾਮ 8 ਵਜੇ ਘਰੋਂ ਕੰਮ ’ਤੇ ਜਾਣ ਦਾ ਕਹਿ ਕੇ ਗਿਆ ਸੀ ਅਤੇ ਆਟੋ ਫੜ ਕੇ ਚਲਾ ਗਿਆ ਸੀ। ਦੇਰ ਰਾਤ 12 ਵਜੇ ਤਕ ਉਹ ਨਾ ਮੁੜਿਆ ਤਾਂ ਇਸ ਸਬੰਧੀ ਚੌਂਕੀ ਫੋਕਲ ਪੁਆਇੰਟ ਦੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫਿਰ ਪਾਥੀਆਂ ਰੱਖ ਕੇ ਲਾ ਦਿੱਤੀ ਅੱਗ
ਇੰਸ. ਪ੍ਰਦੀਪ ਸਿੰਘ ਨੇ ਕਿਹਾ ਕਿ ਸਾਹਿਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਇਸੇ ਕਾਰਨ ਉਸ ਨੇ ਸਰੋਵਰ ਵਿਚ ਛਾਲ ਮਾਰ ਦਿੱਤੀ। ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ: ‘ਆਪ’ ਵਿਧਾਇਕ ਕੁਲਵੰਤ ਸਿੰਘ ਕੋਲੋਂ ਈ. ਡੀ. ਨੇ 8 ਘੰਟੇ ਕੀਤੀ ਪੁੱਛਗਿੱਛ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ ’ਚ ਵੱਡੀ ਵਾਰਦਾਤ: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਫਿਰ ਪਾਥੀਆਂ ਰੱਖ ਕੇ ਲਾ ਦਿੱਤੀ ਅੱਗ
NEXT STORY