ਜਲੰਧਰ (ਸ਼ੋਰੀ)— ਬਸਤੀ ਦਾਨਿਸ਼ਮੰਦਾ ਦੇ ਰਸੀਲਾ ਨਗਰ 'ਚ ਗਲੀ 'ਚ ਖੜ੍ਹੇ ਹੋਣ ਕਾਰਨ ਹੋਏ ਵਿਵਾਦ ਤੋਂ ਬਾਅਦ 2 ਧਿਰਾਂ 'ਚ ਕੁੱਟਮਾਰ ਅਤੇ ਗਾਲ੍ਹਾਂ ਕੱਢੀਆਂ ਗਈਆਂ। ਇਕ ਧਿਰ ਦਾ ਦੋਸ਼ ਹੈ ਕਿ ਵਾਰਡ ਨੰ. 75 ਦੀ ਮਹਿਲਾ ਕਾਂਗਰਸੀ ਕੌਂਸਲਰ ਦੇ ਪਤੀ ਦੀ ਸ਼ਹਿ 'ਤੇ ਉਸ 'ਤੇ ਹਮਲਾ ਹੋਇਆ ਤਾਂ ਦੂਜੇ ਪਾਸੇ ਕਾਂਗਰਸੀ ਨੇਤਾ ਨੇ ਦੂਜੀ ਧਿਰ 'ਤੇ ਦੋਸ਼ ਲਾਇਆ ਹੈ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਸਤਪਾਲ ਪੁੱਤਰ ਬਾਬੂ ਨਿਵਾਸੀ ਰਸੀਲਾ ਨਗਰ ਨੇ ਦੱਸਿਆ ਕਿ ਉਸ ਦਾ ਬੇਟਾ ਜਿੰਮੀ ਅਤੇ ਸਾਲੇ ਦਾ ਬੇਟਾ ਸਚਿਨ ਇਲਾਕੇ 'ਚ ਸੈਰ ਕਰ ਰਹੇ ਸਨ ਕਿ ਕਾਂਗਰਸੀ ਮਹਿਲਾ ਕੌਂਸਲਰ ਬਲਵੀਰ ਉਰਫ ਬੀਰਾ ਦੇ ਭਤੀਜੇ ਕਾਕੇ ਨੇ ਆਪਣੇ ਸਾਥੀਆਂ ਸਮੇਤ ਉਸ ਦੇ ਬੇਟੇ ਨਾਲ ਵਿਵਾਦ ਕਰਨ ਦੇ ਨਾਲ ਗਾਲੀ-ਗਲੋਚ ਕੀਤਾ।
ਮਾਮਲੇ ਦੀ ਸੂਚਨਾ ਪਾ ਕੇ ਉੱਥੇ ਮੌਕੇ 'ਤੇ ਪਹੁੰਚਿਆ ਅਤੇ ਬਚਾਅ ਕੀਤਾ ਤਾਂ ਇਸੇ ਦਰਮਿਆਨ ਬਲਵੀਰ ਉਰਫ ਬੀਰਾ ਵੀ ਉੱਥੇ ਆਇਆ ਅਤੇ ਉਸ ਦੀ ਸ਼ਹਿ 'ਤੇ ਸਾਰਿਆਂ ਨੇ ਮਿਲ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਮੁੱਕੇ ਨੱਕ 'ਤੇ ਮਾਰ ਕੇ ਲਹੂ-ਲੁਹਾਨ ਕਰ ਦਿੱਤਾ।ਸਤਪਾਲ ਨੇ ਦੋਸ਼ ਲਾਇਆ ਕਿ ਕੁਝ ਮਹੀਨੇ ਪਹਿਲਾਂ ਵੀ ਨੀਵੀਆ ਕੰਪਨੀ ਦਾ ਨਕਲੀ ਮਾਲ ਤਿਆਰ ਕਰਨ ਦੇ ਦੋਸ਼ 'ਚ ਬੀਰਾ ਅਤੇ ਉਸ ਦੇ ਬੇਟੇ ਵਿਰੁੱਧ ਕੇਸ ਦਰਜ ਹੋਇਆ ਸੀ। ਦੂਜੇ ਪਾਸੇ ਬਲਵੀਰ ਸਿੰੰਘ ਨੇ ਸਤਪਾਲ ਵੱਲੋਂ ਲਾਏ ਦੋਸ਼ਾਂ ਨੂੰ ਝੂਠੇ ਕਰਾਰ ਦਿੰਦਿਆਂ ਕਿਹਾ ਕਿ ਜਿੰਮੀ ਸ਼ਰਾਬ ਦੇ ਨਸ਼ੇ 'ਚ ਉਨ੍ਹਾਂ ਦੇ ਘਰ ਦੇ ਨੇੜੇ ਬਿਨਾਂ ਮਤਲਬ ਖੜ੍ਹਾ ਸੀ। ਉਸ ਨੂੰ ਜਾਣ ਨੂੰ ਕਿਹਾ ਤਾਂ ਉਸ ਨੇ ਵਿਵਾਦ ਕੀਤਾ ਅਤੇ ਬਾਅਦ 'ਚ ਸਤਪਾਲ ਦੇ ਨਾਲ ਮਿਲ ਕੇ ਉਸ ਦੇ ਭਤੀਜੇ ਪਵਨ ਉਰਫ ਕਾਕਾ ਪੁੱਤਰ ਜਗਦੀਸ਼ ਨਿਵਾਸੀ ਰਸੀਲਾ ਨਗਰ 'ਤੇ ਹਮਲਾ ਕੀਤਾ। ਉਥੇ ਥਾਣਾ 5 ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਸ਼ਾ ਪਰੋਸਣ ਵਾਲੇ ਹੁੱਕਾ ਬਾਰਾਂ ਖਿਲਾਫ ਸਮਾਜ ਵਿਰੋਧੀ ਤਾਕਤਾਂ ਨੂੰ ਉਖਾੜੇਗੀ ਸ਼ਿਵ ਸੈਨਾ
NEXT STORY