ਕਪੂਰਥਲਾ (ਭੂਸ਼ਣ/ਮਲਹੋਤਰਾ)— ਇਕ ਨੌਜਵਾਨ ਦੇ ਸਿਰ ’ਤੇ ਕਹੀ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ 2 ਸਕੇ ਭਰਾਵਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸ਼ਹੀਦ ਊਧਮ ਸਿੰਘ ਨੂੰ ਬਣਦਾ ਅਸਲ ਸਨਮਾਨ ਦੇਣਾ ਭੁੱਲਿਆ ਜਲੰਧਰ ਨਗਰ ਨਿਗਮ, ਜਾਣੋ ਕਿਵੇਂ
ਜਾਣਕਾਰੀ ਅਨੁਸਾਰ ਅੰਕਿਤ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਸੰਤਪੁਰਾ ਗਲੀ ਨੰਬਰ 2 ਕਪੂਰਥਲਾ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ 21 ਦਸੰਬਰ 2020 ਨੂੰ ਦਿਨ ਦੇ ਕਰੀਬ 11.30 ਵਜੇ ਆਪਣੇ ਭਰਾ ਦੇ ਨਾਲ ਗੌਰਵ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਤਿਲਕ ਨਗਰ ਥਾਣਾ ਡਵੀਜ਼ਨ ਨੰਬਰ 5 ਜਲੰਧਰ, ਜਦੋਂ ਉਹ ਸ਼ੀਸ਼ੇ ਲੈਣ ਲਈ ਉਨ੍ਹਾਂ ਦੀ ਦੁਕਾਨ ’ਤੇ ਗਿਆ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਬਹਾਨੇਬਾਜ਼ੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਜਦੋਂ ਉਨ੍ਹਾਂ ਆਪਣੇ ਸ਼ੀਸ਼ੇ ਵਾਪਸ ਕਰਨ ਲਈ ਕਿਹਾ ਤਾਂ ਉਹ ਗਾਲੀ ਗਲੋਚ ਕਰਨ ਲੱਗ ਪਏ ਤੇ ਦੋਵਾਂ ਭਰਾਵਾਂ ਨੇ ਕਹੀ ਨਾਲ ਵਾਰ ਕਰਕੇ ਉਸ ਨੂੰ ਅਤੇ ਉਸ ਦੇ ਭਰਾ ਅਮਿਤ ਕੁਮਾਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਉਸ ਦੇ ਭਰਾ ਅਮਿਤ ਕੁਮਾਰ ਦੇ ਸਿਰ ’ਤੇ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਸਿਰ ’ਤੇ ਹਮਲਾ ਕੀਤਾ। ਜਿਸ ਨਾਲ ਉਸ ਦਾ ਭਰਾ ਅਮਿਤ ਕੁਮਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਗੌਰਵ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ
ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਡ ਨੇ ਠਾਰੇ ਲੋਕ, ਘਰਾਂ ’ਚ ਰਹਿਣ ਲਈ ਹੋਏ ਮਜਬੂਰ
NEXT STORY