ਸੁਲਤਾਨਪੁਰ ਲੋਧੀ (ਧੀਰ)— ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਕੁੱਟਮਾਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ 'ਚ 4 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੋਧਰੀਆਂ ਦੇ ਐੱਸ. ਐੱਚ. ਓ. ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤ ਬਲਵਿੰਦਰ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਡੌਲਾ ਥਾਣਾ ਤਲਵੰਡੀ ਚੌਧਰੀਆ ਨੇ ਦੱਸਿਆ ਹੈ ਕਿ ਕਿ ਬੀਤੇ ਦਿਨੀਂ ਉਹ ਪਿੰਡ ਟਿੱਬਾ ਤੋਂ ਵਾਇਆ ਅਮਾਨੀਪੁਰ ਆਪਣੇ ਪਿੰਡ ਡੌਲਾ ਨੂੰ ਜਾ ਰਿਹਾ ਸੀ।
ਜਦ ਉਹ ਪਿੰਡ ਅਮਾਨੀਪੁਰ ਤੋਂ ਅੱਗੇ ਚੁਰਸਤਾ ਲੰਘ ਕੇ ਰਸਤੇ ਕੋਲ ਗਿਆ ਤਾਂ ਰਾਹੁਲ ਪੁੱਤਰ ਬਿੰਦਰ ਵਾਸੀ ਡੌਲਾ, ਸੰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਦੋਦਾ ਵਜੀਰ, ਮੰਨੂ ਪੁੱਤਰ ਲਵਲੀ ਟੇਲਰ ਵਾਸੀ ਤਲਵੰਡੀ ਚੌਧਰੀਆ, ਰਾਹੁਲ ਵਾਸੀ ਸੁਲਤਾਨਪੁਰ ਲੋਧੀ ਆਦਿ ਸਮੇਤ 7/8 ਹੋਰ ਅਣਪਛਾਤੇ ਵਿਅਕਤੀਆ ਨੇ ਉਸਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਕਾਫ਼ੀ ਸੱਟਾ ਮਾਰੀਆ। ਐੱਸ. ਐੱਚ. ਓ. ਨੇ ਦੱਸਿਆ ਕਿ ਮਾਮਲੇ 'ਚ ਉਕਤ ਚਾਰੇ ਦੋਸ਼ੀਆਂ ਖ਼ਿਲਾਫ਼ ਆਈ. ਪੀ. ਸੀ. ਧਾਰਾ 323, 324, 34 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਦਾਲਤ 'ਚ ਮੁਲਜ਼ਮ ਨੂੰ ਪੇਸ਼ ਕਰਨ ਤੋਂ ਪਹਿਲਾਂ ਹੋਵੇ ਕੋਰੋਨਾ ਟੈਸਟ
NEXT STORY