ਜਲੰਧਰ (ਮ੍ਰਿਦੁਲ)— ਨਿਊ ਗੌਤਮ ਨਗਰ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਬੀਤੀ ਰਾਤ ਇਕ ਬੀਬੀ 'ਤੇ ਸਕੂਟੀ ਸਵਾਰ 2 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ।
ਪੀੜਤ ਪਰਮਿੰਦਰ ਕੌਰ ਪਤਨੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਗਲੀ 'ਚ ਗੁਆਂਢੀ ਬੀਬੀ ਨਾਲ ਬੈਠੀ ਹੋਈ ਸੀ ਕਿ ਇੰਨੀ ਦੇਰ 'ਚ ਸਕੂਟੀ 'ਤੇ ਆਏ 2 ਨੌਜਵਾਨ ਉਸ ਨੂੰ ਵੇਖ ਕੇ ਗਾਲ੍ਹਾਂ ਕੱਢਦੇ ਹੋਏ ਚਲੇ ਗਏ। ਇੰਨੇ 'ਚ ਜਦੋਂ ਉਸ ਨੇ ਨੌਜਵਾਨਾਂ ਨੂੰ ਆਵਾਜ਼ ਮਾਰ ਕੇ ਰੋਕਿਆ ਅਤੇ ਪੁੱਛਿਆ ਕਿ ਗਾਲ੍ਹਾਂ ਕਿਉਂ ਕੱਢ ਕੇ ਗਏ ਹੋ ਤਾਂ ਉਨ੍ਹਾਂ ਦੋਵਾਂ ਨੌਜਵਾਨਾਂ ਨੇ ਪਹਿਲਾਂ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਗਲੀ 'ਚ ਹੰਗਾਮਾ ਹੁੰਦਾ ਵੇਖ ਕੇ ਜਦੋਂ ਬੀਬੀ ਦਾ ਪਤੀ ਮੌਕੇ 'ਤੇ ਪਹੁੰਚਿਆ ਅਤੇ ਪਤਨੀ ਨੂੰ ਛੁਡਾਉਣ ਲੱਗਾ ਤਾਂ ਨੌਜਵਾਨਾਂ ਵੱਲੋਂ ਉਸ ਦੇ ਪਤੀ 'ਤੇ ਵੀ ਹਮਲਾ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਮੌਕੇ 'ਤੇ ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਮੁਲਜ਼ਮ ਨੌਜਵਾਨ ਫਰਾਰ ਹੋ ਗਿਆ। ਐੱਸ. ਐੱਚ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਜਲਦ ਹੀ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜੇਲ 'ਚ ਕੱਪੜੇ ਧੁਆਉਣ ਦੀ ਰੰਜਿਸ਼ ਦਾ ਬਦਲਾ ਲੈਣ ਲਈ ਬਦਮਾਸ਼ ਨੇ ਕੀਤਾ ਇਹ ਕਾਰਾ
NEXT STORY