ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ) :ਅੱਜ ਦੁਪਹਿਰ ਜਲੰਧਰ ਪਠਾਨਕੋਟ ਕੌਮੀ ਮਾਰਗ ਤੇ ਮਾਲਵਾ ਮੋਟਰ ਨਜ਼ਦੀਕ ਹਾਈਵੇ ਤੇ ਪਤੰਗ ਫੜਦੇ ਹੋਏ ਇੱਕ ਬੱਚਾ ਅਣਪਛਾਤੇ ਵਾਹਨ ਦੀ ਚਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਸੱਤ ਵਰ੍ਹਿਆਂ ਦੇ ਬੱਚੇ ਦੀ ਪਛਾਣ ਇਸਮਾਇਲ ਇਜ਼ਮਾਇਲ ਪੁੱਤਰ ਮੁਹੱਬਲ ਮੂਲ ਨਿਵਾਸੀ ਬਿਗਲ ਜ਼ਿਲਾ ਮਾਲਦਾ ਵੈਸਟ ਬੰਗਾਲ ਦੇ ਰੂਪ 'ਚ ਹੋਈ ਹੈ। ਇਜ਼ਮਾਇਲ ਦਾ ਪਿਤਾ ਮੁਹੱਬਲ ਟਾਂਡਾ 'ਚ ਪਰਿਵਾਰ ਸਮੇਤ ਰਹਿੰਦੇ ਸਮੇਂ ਮਜ਼ਦੂਰੀ ਦਾ ਕੰਮ ਕਰਦਾ ਹੈ। ਟਾਂਡਾ ਪੁਲਸ ਦੇ ਥਾਣੇਦਾਰ ਮਨਿੰਦਰ ਕੌਰ ਨੇ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਕਾਂਜਲੀ ਵੈੱਟਲੈਂਡ ਦੀ ਖਸਤਾ ਹਾਲਤ ਨਾਲ ਵਿਦੇਸ਼ੀ ਪੰਛੀਆਂ ਨੇ ਵੀ ਫੇਰਿਆ ਮੂੰਹ
NEXT STORY