ਅਲਾਵਲਪੁਰ/ਕਿਸ਼ਨਗੜ੍ਹ, (ਬੰਗੜ, ਬੈਂਸ)- ਜਲੰਧਰ-ਪਠਾਨਕੋਟ ਹਾਈਵੇ 'ਤੇ ਸਥਿਤ ਬਿਆਸ ਪਿੰਡ ਨੇੜੇ ਇਕ ਕਾਰ ਅੱਗੇ ਆਵਾਰਾ ਪਸ਼ੂ ਟਕਰਾਉਣ ਨਾਲ ਹੋਏ ਹਾਦਸੇ ਕਾਰਨ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਵਿਜੇ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਬਿਆਸ ਪਿੰਡ ਬੁੱਧਵਾਰ ਰਾਤ 7.30 ਵਜੇ ਕਰੀਬ ਆਪਣੇ ਭਰਾ ਸੁਨੀਲ ਕੁਮਾਰ ਨਾਲ ਕਾਰ 'ਚ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਰਾਏਪੁਰ-ਰਸੂਲਪੁਰ ਆਪਣੇ ਸਹੁਰੇ ਘਰ ਜਾ ਰਿਹਾ ਸੀ ਕਿ ਬਿਆਸ ਪਿੰਡ ਕੋਲ ਹੀ ਨਹਿਰੀ ਪੁੱਲ ਕੋਲ ਹਾਦਸਾ ਹੋ ਗਿਆ। ਕਾਰ ਦੀ ਆਵਾਰਾ ਪਸ਼ੂ ਨਾਲ ਟੱਕਰ ਹੋਣ ਨਾਲ ਵਿਜੇ ਕੁਮਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਨਾਲ ਬੈਠਾ ਉਸ ਦਾ ਭਰਾ ਸੁਨੀਲ ਜ਼ਖ਼ਮੀ ਹੋ ਗਿਆ। ਵਿਜੇ ਕੁਮਾਰ ਨੂੰ ਉਸ ਦੇ ਪਰਿਵਾਰਕ ਮੈਂਬਰ ਜਲੰਧਰ ਦੇ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਮ੍ਰਿਤਕ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਵਾਤਾਵਰਣ ਸੁਰੱਖਿਆ ਮੰਤਰਾਲਾ ਕੋਲ ਪਹੁੰਚਿਆ ਸੂਰੀਆ ਐਨਕਲੇਵ 'ਚ ਪਾਰਕ ਵੇਚਣ ਦਾ ਮਾਮਲਾ
NEXT STORY