ਜਲੰਧਰ, (ਸ਼ੋਰੀ)— ਕਪੂਰਥਲਾ ਰੋਡ ਕੋਲ ਟਰੈਕਟਰ-ਟਰਾਲੀ ਵਲੋਂ ਆਟੋ ਨੂੰ ਮਾਰੀ ਗਈ ਸਾਈਡ ਦੇ ਬਾਅਦ ਆਟੋ ਚਾਲਕ ਨੇ ਟਰੈਕਟਰ-ਟਰਾਲੀ ਦਾ ਪਿੱਛਾ ਕੀਤਾ ਤੇ ਸਪੋਰਟਸ ਕਾਲਜ ਰੋਡ ਕੋਲ ਟਰੈਕਟਰ-ਟਰਾਲੀ ਚਾਲਕ ਨੂੰ ਕਾਬੂ ਕਰਨ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਿਥਨ ਪੁੱਤਰ ਚਮਨ ਲਾਲ ਵਾਸੀ ਸਤਨਾਮ ਕਾਲੋਨੀ ਬਸਤੀ ਦਾਨਿਸ਼ਮੰਦਾਂ ਵਜੋਂ ਹੋਈ ਹੈ। ਥਾਣਾ ਨੰ. 2 ਦੇ ਏ. ਐੱਸ. ਆਈ. ਪਰਮਜੀਤ ਕੁਮਾਰ ਨੇ ਦੱਸਿਆ ਕਿ ਮਿਥਨ ਆਟੋ ਚਲਾਉਣ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਉਸਦੇ ਆਟੋ ਨੂੰ ਇਕ ਟਰੈਕਟਰ-ਟਰਾਲੀ ਨੇ ਸਾਈਡ ਮਾਰ ਦਿੱਤੀ ਅਤੇ ਮੌਕੇ ਤੋਂ ਉਹ ਫਰਾਰ ਹੋ ਗਿਆ। ਆਟੋ ਚਾਲਕ ਨੇ ਉਸ ਦਾ ਪਿੱਛਾ ਕੀਤਾ ਅਤੇ ਸਪੋਰਟਸ ਕਾਲਜ ਰੋਡ ਕੋਲ ਉਸ ਦੀ ਟਰਾਲੀ ਤੋਂ ਪਹਿਲਾਂ ਹੀ ਆਟੋ ਖੜ੍ਹਾ ਕਰ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਰਫਤਾਰ ਟਰੈਕਟਰ ਟਰਾਲੀ ਚਾਲਕ ਨਹੀਂ ਰੁਕਿਆ। ਮਿਥਨ ਉਸ ਦੀ ਟਰਾਲੀ ਦੇ ਉਪਰ ਚੜ੍ਹ ਗਿਆ ਅਤੇ ਸੰਤੁਲਨ ਵਿਗੜਨ ਦੇ ਕਾਰਨ ਟਰਾਲੀ ਦੇ ਟਾਇਰ ਦੇ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਟਰਾਲੀ ਚਾਲਕ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸ਼ੱਕੀ ਹਾਲਾਤਾਂ 'ਚ 29 ਸਾਲਾ ਨੌਜਵਾਨ ਦੀ ਮੌਤ
NEXT STORY