ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਮੁਹੱਲਾ ਟਿੱਬਾ ਸਾਹਿਬ ਵਿਚ ਰਹਿਣ ਵਾਲੇ 48 ਸਾਲ ਦੇ ਸੋਮਨਾਥ ਪੁੱਤਰ ਕਰਤਾਰ ਚੰਦ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ 2 ਵਜੇ ਦੇ ਕਰੀਬ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਆਪਣੇ ਆਪ ਹੀ ਹਸਪਤਾਲ ਪਹੁੰਚ ਉਸ ਨੇ ਆਪਣੇ ਘਰਵਾਲਿਆਂ ਨੂੰ ਦੱਸਿਆ ਕਿ ਉਸਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਹੈ। ਘਰਵਾਲੇ ਜਦੋਂ ਹਸਪਤਾਲ ਪੁੱਜੇ ਤਾਂ ਇਲਾਜ ਦੌਰਾਨ ਹੀ ਸੋਮਨਾਥ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਵਿਚ ਤਾਇਨਾਤ ਏ. ਐੱਸ. ਆਈ. ਗੁਲਸ਼ਨ ਕੁਮਾਰ ਮੌਕੇ ’ਤੇ ਪਹੁੰਚ ਮਾਮਲੇ ਦੀ ਜਾਂਚ ਵਿੱਚ ਜੁੱਟ ਗਏ।
ਪੁਲਸ ਕਰ ਜਾ ਰਹੀ ਹੈ ਮਾਮਲਾ ਦਰਜ : ਦੇਰ ਸ਼ਾਮ ਥਾਣਾ ਮਾਡਲ ਟਾਊਨ ਵਿਚ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਲਸ਼ਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸੋਮਨਾਥ ਹਾਜੀਪੁਰ ’ਚ ਕਰੈਸ਼ਰ ਦਾ ਕੰਮ-ਕਾਜ ਕਰਦਾ ਸੀ। ਪਰਿਵਾਰ ਦੇ ਲੋਕਾਂ ਅਨੁਸਾਰ ਸੋਮਨਾਥ ਨੇ ਕਾਫ਼ੀ ਲੋਕਾਂ ਤੋਂ ਪੈਸੇ ਉਧਾਰ ਲਏ ਸਨ। ਕਰੈਸ਼ਰ ਦੇ ਕੰਮ-ਕਾਜ ਵਿਚ ਮੰਦੀ ਨਾਲ ਕਰਜ਼ੇ ਵਿਚ ਡੁੱਬੇ ਸੋਮਨਾਥ ਪੈਸੇ ਨਹੀਂ ਵਾਪਸ ਕਰ ਪਾ ਰਿਹਾ ਸੀ, ਉੱਥੇ ਹੀ ਪੈਸੇ ਵਾਪਸ ਕਰਨ ਨੂੰ ਲੈ ਕੇ ਉਸਨੂੰ ਲਗਾਤਾਰ ਕਥਿਤ ਤੌਰ ’ਤੇ ਧਮਕੀਆਂ ਮਿਲ ਰਹੀਆਂ ਸੀ। ਇਸ ਤੋਂ ਪ੍ਰੇਸ਼ਾਨ ਹੋ ਅੱਜ ਦੁਪਹਿਰ ਦੇ ਸਮੇਂ ਉਸਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਕੇਸ ਦਰਜ ਕਰਨ ਜਾ ਰਹੀ ਹੈ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਪਟਿਆਲਾ 'ਚ ਅਫਸਰਸ਼ਾਹੀ ਦੀ ਮਨਮਰਜ਼ੀ ਦੇ ਮਾਮਲੇ 'ਚ ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ
NEXT STORY