ਨੰਗਲ —ਹਰਿਆਣਾ ਦੇ ਜ਼ਿਲਾ ਕਰਨਾਲ ਦੇ ਥਾਣਾ ਘਰੌੜਾ ਦੀ ਮਹਿਲਾ ਨੂੰ ਉਸ ਦੇ ਪਤੀ ਨੇ ਦੋਸਤਾਂ ਦੇ ਹਵਾਲੇ ਕਰ ਦਿੱਤਾ। ਕਰਜ਼ ਨਾ ਵਾਪਸ ਹੋਣ ਕਰਕੇ ਪਤੀ ਨੇ ਇਹ ਘਿਨੌਣਾ ਕੰਮ ਆਪਣੀ 2 ਭੈਣਾਂ ਦੇ ਸਹਿਯੋਗ ਨਾਲ ਕੀਤਾ। ਮਹਿਲਾ ਦੇ ਨਾਲ ਬੀ.ਬੀ.ਐੱਮ.ਬੀ. ਦੇ ਰੈਸਟ ਹਾਊਸ 'ਚ ਹੋਈ ਬਲਾਤਕਾਰ ਦੇ 9 ਮਹੀਨੇ ਬਾਅਦ ਨੰਗਲ ਪੁਲਸ ਨੇ ਪੰਜ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਪੀੜਤ ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਪਰੇਸ਼ਾਨ ਕਰਦਾ ਸੀ। ਇਸ ਸਾਲ 30 ਮਾਰਟ ਨੂੰ ਪਤੀ ਅਤੇ 2 ਨਨਾਣਾਂ ਕਾਰ 'ਚ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਲ ਚਿੰਤਪੂਰਨੀ ਲੈ ਗਏ। ਇਸ 'ਚ ਚੰਡੀਗੜ੍ਹ ਤੋਂ ਆਉਂਦੇ ਸਮੇਂ ਉਸ ਦੇ ਪਤੀ ਨੇ ਦੋ ਹੋਰ ਲੋਕਾਂ ਨੂੰ ਕਾਰ 'ਚ ਬਿਠਾ ਲਿਆ।
ਰਸਤੇ 'ਚ ਇਕ ਹੋਟਲ 'ਚ ਰੁਕ ਕੇ ਉਸ ਨੂੰ ਕੋਲਡਰਿੰਕ ਪਿਲਾਈ, ਜਿਸ ਦੇ ਬਾਅਦ ਉਸ ਦਾ ਸਿਰ ਭਾਰੀ ਹੋਣ ਲੱਗਾ। ਉਨ੍ਹਾਂ ਨੇ ਉਸ ਨੂੰ ਨੰਗਲ ਦੇ ਬੀ.ਬੀ.ਐੱਮ.ਬੀ. ਦੇ ਰੈਸਟ ਹਾਊਸ ਸਿੰਚਾਈ ਸਦਨ 'ਚ ਰੋਕ ਲਿਆ। ਉੱਥੇ ਉਸ ਦੇ ਪਤੀ ਦੇ ਦੋਸਤ ਅਸ਼ੋਕ ਅਤੇ ਰਘੂਵੀਰ ਨੇ ਉਸ ਨਾਲ ਬਲਾਤਕਾਰ ਕੀਤਾ। ਮਹਿਲਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਕਮਰਾ ਨੰਬਰ 2 ਅਤੇ 10 ਲਿਆ ਸੀ। ਉਸ ਨੇ ਕਿਹਾ ਕਿ ਉਹ 2 ਨੰਬਰ ਕਮਰੇ 'ਚ ਸੋ ਜਾਣ ਪਰ ਉਸ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਕਮਰਾ ਨੰਬਰ 10 'ਚ ਆਪਣੇ ਪਤੀ ਅਤੇ ਨਨਾਣਾਂ ਨਾਲ ਸੋਏਗੀ।
ਮਹਿਲਾ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਹੋਸ਼ ਆਉਣ 'ਤੇ ਖੁਦ ਨੂੰ ਕਮਰਾ ਨੰਬਰ 2 'ਚ ਦੇਖਿਆ, ਜਿੱਥੇ ਰਘੂਵੀਰ ਅਤੇ ਅਸ਼ੋਕ ਉਸ ਨਾਲ ਬਲਾਤਕਾਰ ਕਰ ਚੁੱਕੇ ਸਨ। ਉਨ੍ਹਾਂ ਨੇ ਉਸ ਨੂੰ ਚਾਕੂ ਦਿਖਾ ਕੇ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕਿਸੇ ਤਰ੍ਹਾਂ ਨਾਲ ਆਪਣੇ ਪਤੀ ਅਤੇ ਨਨਾਣਾਂ ਦੇ ਕੋਲ 10 ਨੰਬਰ ਕਮਰੇ 'ਚ ਪਹੁੰਚੀ। ਉੱਥੇ ਉਨ੍ਹਾਂ ਨੂੰ ਬਲਾਤਕਾਰ ਦੀ ਜਾਣਕਾਰੀ ਦਿੱਤੀ। 30 ਮਾਰਚ ਦੀ ਰਾਤ ਨੂੰ ਬਲਾਤਕਾਰ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਮਹਿਲਾ ਦੇ ਪਤੀ ਨੇ ਉਸ ਨੂੰ ਇਸ ਗੱਲ ਦੀ ਜਾਣਕਾਰੀ ਕਿਸੇ ਨੂੰ ਨਾ ਦੇਣ ਦਾ ਕਹਿੰਦੇ ਹੋਏ ਫਿਰ ਦੁਬਾਰਾ ਉਸ ਨੂੰ 2 ਨੰਬਰ ਕਮਰੇ 'ਚ ਪਹੁੰਚਾ ਦਿੱਤਾ। ਪਤੀ ਨੇ ਉਸ ਨੂੰ ਕਿਹਾ ਕਿ ਅਸੀਂ ਰਘੂਵੀਰ ਦੇ ਇਕ ਲੱਖ ਰੁਪਏ ਕਰਜ਼ ਦੇਣੇ ਹਨ। ਇਸ ਲਈ ਉਹ ਜੋ ਕਹਿੰਦੇ ਹਨ ਉਹ ਕਰਦੀ ਜਾਓ। ਇਸ ਦੇ ਬਾਅਦ ਉਸ ਨਾਲ ਦੋਵਾਂ ਨੇ ਫਿਰ ਬਲਾਤਕਾਰ ਕੀਤਾ।
ਪਤੀ ਨੇ 6 ਮਹੀਨੇ ਬਾਅਦ ਬੰਧਕ ਬਣਾ ਕੇ ਕੁੱਟਿਆ
ਮਹਿਲਾ ਨੇ ਦੱਸਿਆ ਕਿ ਘਰ ਆ ਕੇ ਉਸ ਦੇ ਪਤੀ ਨੇ ਉਸ ਨੂੰ ਕਰੀਬ 6 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਖੂਬ ਕੁੱਟਮਾਰ ਕੀਤੀ। ਉਹ ਬਹਾਨਾ ਬਣਾ ਕੇ ਪੇਕੇ ਪਹੁੰਚ ਗਈ ਅਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਹਰਿਆਣਾ ਪੁਲਸ ਨੂੰ ਸ਼ਿਕਾਇਤ ਦੇਣ 'ਤੇ ਅਪ੍ਰੈਲ ਤੱਕ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਖੁਦ ਜਦੋ-ਜਹਿਦ ਕਰਕੇ ਸਬੂਤ ਇਕੱਠੇ ਕੀਤੇ ਅਤੇ ਪੁਲਸ ਨੂੰ ਦਿੱਤੇ।
ਸਾਰੇ ਦੋਸ਼ੀ ਪੁਲਸ ਦੀ ਪਕੜ ਤੋਂ ਦੂਰ
ਨੰਗਲ ਥਾਣੇ ਦੀ ਪੁਲਸ ਨੇ ਜਾਂਚ ਦੇ ਬਾਅਦ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਪਰਮਿੰਦਰ ਕੌਰ ਦੇ ਮੁਤਾਬਕ ਮਹਿਲਾ ਦੇ ਪਤੀ, 2 ਨਨਾਣਾਂ ਅਤੇ ਰਘੂਵੀਰ ਅਤੇ ਅਸ਼ੋਕ ਦੇ ਖਿਲਾਫ ਸਮੂਹਿਕ ਬਲਾਤਕਾਰ ਸਮੇਤ ਹੋਰ ਧਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਤੱਕ ਦੋਸ਼ੀ ਫੜ੍ਹੇ ਨਹੀਂ ਗਏ ਹਨ।
ਕਲਯੁਗੀ ਭਰਾ ਨੇ ਪੁੱਤਰਾਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਭਰਾ
NEXT STORY