ਜਲੰਧਰ— ਜਲੰਧਰ ਦੇ ਡੀ. ਸੀ. ਸਾਹਿਬ ਦੇ ਕੰਪਲੈਕਸ 'ਚ ਰੋਜ਼ਾਨਾ 1200 ਤੋਂ ਵੱਧ ਲੋਕ ਫਰਿਆਦ ਲੈ ਕੇ ਪਹੁੰਚਦੇ ਹਨ। ਇਥੇ ਆਮ ਪਬਲਿਕ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਹਾਲ ਇਹ ਹੈ ਕਿ ਜੇਕਰ ਕੋਈ ਡਿੱਗ ਕੇ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਵੇ ਤਾਂ ਦੇਖਣ ਵਾਲਾ ਕੋਈ ਨਹੀਂ। ਮੰਗਲਵਾਰ ਨੂੰ ਕੁਝ ਅਜਿਹਾ ਹੀ ਹੋਇਆ, ਜਦੋਂ ਡੀ. ਸੀ. ਕੰਪਲੈਕਸ ਦੇ ਰਸਤੇ 'ਚ ਲੱਗੇ ਲੋਹੇ ਦੇ ਐਂਗਲ 'ਚ ਫਸ ਕੇ ਕੁਲਦੀਪ ਕੌਰ (45) ਨਾਂ ਦੀ ਇਕ ਔਰਤ ਡਿੱਗ ਗਈ। ਮੰਗਲਵਾਰ ਨੂੰ ਤਹਿਸੀਲ ਕੰਪਲੈਕਸ ਤੋਂ ਕੰਮ ਖਤਮ ਕਰਕੇ ਔਰਤ ਗੇਟ ਨੰਬਰ ਚਾਰ ਵੱਲ ਆ ਰਹੀ ਸੀ ਕਿ ਕੈਂਚੀ ਗੇਟ ਕੋਲ ਲੋਹੇ ਦੇ ਐਂਗਲ ਨਾਲ ਟਕਰਾ ਕੇ ਡਿੱਗ ਗਈ। ਕੰਪਲੈਕਸ 'ਚ ਫਰਸਟ ਐਡ ਨਾ ਹੋਣ ਦੇ ਚਲਦਿਆਂ ਲੋਕਾਂ ਨੇ ਬਾਹਰ ਤੋਂ ਦਵਾਈ ਮੰਗਵਾਈ।
ਕਿਸੇ ਕੰਮ ਨੂੰ ਲੈ ਕੇ ਸ਼ਾਹਕੋਟ ਤੋਂ ਆਈ ਕੁਲਦੀਪ ਕੌਰ ਕਰੀਬ 35 ਮਿੰਟਾਂ ਤੱਕ ਦਰਦ ਦੇ ਮਾਰੇ ਤੜਫਦੀ ਰਹੀ। ਸੱਟ ਲੱਗਣ ਜਾਂ ਫਿਰ ਅਚਾਨਕ ਬੀਮਾਰ ਹੋ ਜਾਣ 'ਤੇ ਡੀ. ਸੀ. ਕੰਪਲੈਕਸ 'ਚ ਫਰਸਟ ਐਡ ਦੀ ਸਹੂਲਤ ਵੀ ਨਹੀਂ ਹੈ। ਪੂਰੇ ਅੱਧੇ ਘੰਟੇ ਬਾਅਦ ਐਂਬੂਲੈਂਸ ਪਹੁੰਚੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਮਹਿਲਾ ਦੇ ਸੱਜੇ ਪੈਰ 'ਚ ਫੈਕਚਰ ਹੋਣ ਦੀ ਪੁਸ਼ਟੀ ਕੀਤੀ ਗਈ।
ਮੌਕੇ 'ਤੇ ਮੌਜੂਦ ਗੁਰਨਾਮ ਸਿੰਘ ਨੇ ਦਰਦ ਨਾਲ ਤੜਫਦੀ ਮਹਿਲਾ ਨੂੰ ਹਸਪਤਾਲ ਲਿਜਾਣ 'ਚ ਮਦਦ ਕੀਤੀ। ਲੋਹੇ ਦੇ ਬਣੇ ਜੰਗਲੇ ਲੋਕਾਂ ਨੂੰ ਜ਼ਖਮੀ ਕਰ ਰਹੇ ਹਨ। ਉਥੇ ਹੀ ਡੀ. ਸੀ. ਕੰਪਲੈਕਸ 'ਚ ਪੱਕੇ ਤੌਰ 'ਤੇ ਡਿਸਪੈਂਸਰੀ ਦੀ ਮੰਗ ਕੀਤੀ ਜਾ ਰਹੀ ਹੈ ਤਾਂਕਿ ਐਮਰਜੈਂਸੀ 'ਚ ਕੋਈ ਮੁਸ਼ਕਿਲ ਨਾ ਆਵੇ।
ਅਣ-ਅਧਿਕਾਰਤ ਕਾਲੋਨੀਆਂ 'ਤੇ ਚੱਲਿਆ ਪੁੱਡਾ ਦਾ ਬੁੱਲਡੋਜ਼ਰ
NEXT STORY