ਜਲੰਧਰ (ਮ੍ਰਿਦੁਲ)— ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਅਤੇ ਡਰੱਗਜ਼ ਇੰਸਪੈਕਟਰ ਨੇ ਦਿਲਕੁਸ਼ਾ ਮਾਰਕੀਟ 'ਚ ਮੰਗਲਵਾਰ ਦੋਬਾਰਾ ਛਾਪੇਮਾਰੀ ਕੀਤੀ। ਪੁਲਸ ਨੇ ਕੁਝ ਦਿਨ ਪਹਿਲਾਂ ਜਦੋਂ ਮਾਰਕੀਟ ਦੇ ਵਪਾਰੀ ਪ੍ਰੇਮ ਕੁਮਾਰ ਨੂੰ ਫੜਿਆ ਸੀ ਤਾਂ ਜਾਂਚ 'ਚ ਸਾਰਥਕ ਮੈਡੀਕਲ ਸਟੋਰ ਦਾ ਵੀ ਨਾਂ ਆਇਆ ਸੀ। 15 ਜੁਲਾਈ ਦੀ ਛਾਪੇਮਾਰੀ ਦੌਰਾਨ ਉਕਤ ਮੈਡੀਕਲ ਸਟੋਰ ਬੰਦ ਸੀ ਅਤੇ ਉਸ ਦਾ ਮਾਲਕ ਸ਼ਹਿਰ 'ਚ ਨਹੀਂ ਸੀ। ਬੀਤੇ ਦਿਨ ਆਉਣ 'ਤੇ ਦੁਕਾਨ 'ਤੇ ਡਰੱਗ ਇੰਸੈਪਕਟਰ ਨਾਲ ਮਿਲ ਕੇ ਚੈਕਿੰਗ ਕੀਤੀ ਗਈ।
ਸਬ ਇੰਸਪੈਕਟਰ ਰੇਸ਼ਮ ਸਿੰਘ ਨੇ ਦੱਸਿਆ ਕਿ ਡਰੱਗਜ਼ ਇੰਸਪੈਕਟਰ ਅਮਰਜੀਤ ਸਿੰਘ ਅਤੇ ਪੁਲਸ ਨੂੰ ਇਨਪੁਟ ਮਿਲੀ ਸੀ ਕਿ ਸਾਰਥਕ ਮੈਡੀਕਲ ਸਟੋਰ 'ਤੇ ਨਸ਼ੀਲੀਆਂ ਦਵਾਈਆਂ ਗੈਰ-ਕਾਨੂੰਨੀ ਢੰਗ ਨਾਲ ਵੇਚੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ 14 ਜੁਲਾਈ ਨੂੰ ਉਸ ਦੀ ਦੁਕਾਨ ਬੰਦ ਪਾਏ ਜਾਣ 'ਤੇ ਸੀਲ ਕਰ ਦਿੱਤੀ ਗਈ ਸੀ, ਜਿਸ 'ਤੇ ਮੰਗਲਵਾਰ ਜਦੋਂ ਚੈਕਿੰਗ ਕੀਤੀ ਗਈ ਤਾਂ ਜਾਂਚ 'ਚ ਡਰੱਗਜ਼ ਇੰਸਪੈਕਟਰ ਅਤੇ ਉਨ੍ਹਾਂ ਨੂੰ ਕੋਈ ਇਤਰਾਜ਼ਯੋਗ ਦਵਾਈ ਦੁਕਾਨ 'ਚ ਨਹੀਂ ਮਿਲੀ। ਹਾਲਾਂਕਿ ਮੌਕੇ 'ਤੇ ਮੌਜੂਦ ਸਾਰਥਕ ਮੈਡੀਕਲ ਦੇ ਮਾਲਕ ਪੁਨੀਤ ਪੁਲਸ ਨੂੰ ਕਿਹਾ ਕਿ ਸਿਆਸੀ ਰੰਜਿਸ਼ ਦੇ ਤਹਿਤ ਗਲਤ ਸ਼ਿਕਾਇਤ ਦਿੱਤੀ ਗਈ ਹੈ।
ਵਿਆਹੁਤਾ ਵੱਲੋਂ ਫਾਹ ਲੈਣ ਦਾ ਮਾਮਲਾ, ਪਤੀ ਗ੍ਰਿਫਤਾਰ, ਸੱਸ ਤੇ ਨਣਾਨ ਫਰਾਰ
NEXT STORY