ਬੇਗੋਵਾਲ (ਰਜਿੰਦਰ)— ਦੀਵਾਲੀ ਤਿਉਹਾਰ ਸਬੰਧੀ ਬੇਗੋਵਾਲ ਸ਼ਹਿਰ 'ਚ ਪਟਾਕਿਆਂ ਲਈ ਕੋਈ ਵਿਕਰੀ ਪੁਆਇੰਟ ਨਾ ਹੋਣ ਕਰਕੇ ਸੀ. ਆਈ. ਏ. ਸਟਾਫ਼ ਕਪੂਰਥਲਾ ਅਤੇ ਬੇਗੋਵਾਲ ਪੁਲਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਬੇਗੋਵਾਲ ਸ਼ਹਿਰ 'ਚੋਂ ਪਟਾਕੇ ਬਰਾਮਦ ਕੀਤੇ ਗਏ। ਜਿਸ ਦੌਰਾਨ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਇਸ ਸਬੰਧੀ ਸੰਪਰਕ ਕਰਨ 'ਤੇ ਐੱਸ. ਐੱਚ. ਓ. ਬੇਗੋਵਾਲ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਅਤੇ ਉਸ ਦਾ ਪੁੱਤਰ ਸੌਰਵਜੀਤ ਸਿੰਘ ਵਾਸੀ ਬੇਗੋਵਾਲ ਕੋਲੋਂ ਬਿਨਾਂ ਲਾਇਸੈਂਸ ਤੋਂ ਪਟਾਕਾ ਬਰਾਮਦ ਹੋਇਆ ਹੈ, ਜਦਕਿ ਇਕ ਹੋਰ ਵਿਅਕਤੀ ਪ੍ਰਦੀਪ ਕੁਮਾਰ ਰਾਂਝਾ ਵਾਸੀ ਬੇਗੋਵਾਲ ਕੋਲ ਪਟਾਕੇ ਵੇਚਣ ਲਈ ਲਾਇਸੈਂਸ ਭੁਲੱਥ ਦਾ ਹੈ, ਪਰ ਪਟਾਕਾ ਬੇਗੋਵਾਲ ਸ਼ਹਿਰ 'ਚ ਸਟੋਰੇਜ ਕੀਤਾ ਹੋਇਆ ਸੀ। ਜਿਸ ਕਰਕੇ ਇਨ੍ਹਾਂ ਖ਼ਿਲਾਫ਼ ਥਾਣਾ ਬੇਗੋਵਾਲ ਵਿਖੇ ਕੇਸ ਦਰਜ ਕੀਤਾ ਗਿਆ।
ਦੀਵਾਲੀ 'ਤੇ ਵੀ ਸਟਰੀਟ ਲਾਈਟਾਂ ਨੂੰ ਠੀਕ ਨਹੀਂ ਕਰਵਾ ਸਕਿਆ ਜਲੰਧਰ ਨਿਗਮ
NEXT STORY