ਟਾਂਡਾ ਉੜਮੁੜ (ਵਰਿੰਦਰ ਪੰਡਿਤ): ਕਿਸਾਨ ਜਥੇਬੰਦੀਆਂ ਦੇ ਦੇਸ਼ ਵਿਆਪੀ ਬੰਦ ਨੂੰ ਲੈ ਕੇ ਟਾਂਡਾ ਦੇ ਬਿਜਲੀ ਘਰ ਚੌਂਕ 'ਚ ਹਾਈਵੇ ਬੰਦ ਕਰਨ ਲਈ ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਕਿਸਾਨਾਂ ਦਾ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਇਸ ਸਥਾਨ ਤੇ ਦੋਆਬਾ ਕਿਸਾਨ ਕਮੇਟੀ ਵੱਖ-ਵੱਖ ਭਰਾਤਰੀ ਸਹਿਯੋਗੀ ਜਥੇਬੰਦੀਆਂ ਅਤੇ ਇਲਾਕੇ ਦੇ ਕਿਸਾਨਾਂ ਦੀ ਮਦਦ ਦੇ ਨਾਲ ਸ਼ਾਮ ਚਾਰ ਵਜੇ ਤੱਕ ਹਾਈਵੇ ਜਾਮ ਕਰ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਟਾਂਡਾ ਦੀ ਵਪਾਰ ਮੰਡਲ ਸਵਰਨਕਾਰ ਸੰਘ ਆੜ੍ਹਤੀ ਐਸੋਸੀਏਸ਼ਨ ਕਰਿਆਨਾ ਯੂਨੀਅਨ ਸਬਜ਼ੀ ਮੰਡੀ ਯੂਨੀਅਨ ਆਦਿ ਸੰਗਠਨਾਂ ਵੱਲੋਂ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਅੱਜ ਸਵੇਰ ਤੋਂ ਹੀ ਟਾਂਡਾ 'ਚ ਮੁਕੰਮਲ ਬਣਦਾ ਮਾਹੌਲ ਸਿਰਜ ਚੁੱਕਾ ਹੈ।
ਭਾਰਤ ਬੰਦ ਦੇ ਸੱਦੇ ਨੂੰ ਜਲੰਧਰ 'ਚ ਪੂਰਨ ਸਮਰਥਨ, ਤਸਵੀਰਾਂ 'ਚ ਵੇਖੋ ਮੌਕੇ ਦੇ ਹਾਲਾਤ
NEXT STORY