ਰਾਹੋਂ (ਪ੍ਰਭਾਕਰ) - ਪੰਜਾਬ ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜ਼ੀਦਪੁਰ ਆਪਣੇ ਸਾਥੀਆਂ ਸਮੇਤ ਬੱਸ ਅੱਡਾ ਰਾਹੋਂ ਵਿਖੇ ਮਨੀਸ਼ ਤਿਵਾੜੀ ਦੇ ਦੌਰੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅੱਜ ਸਾਨੂੰ ਪਤਾ ਲੱਗਿਆ ਕਿ ਮਨੀਸ਼ ਤਿਵਾੜੀ ਸਾਡੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਆਉਣਗੇ ਅਤੇ ਉਨ੍ਹਾਂ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਨੀਸ਼ ਤਿਵਾੜੀ ਨੂੰ ਪਿੰਡਾਂ ’ਚ ਨਹੀਂ ਵੜਨ ਦਿੱਤਾ ਜਾਵੇਗਾ, ਕਿਉਂਕਿ ਇਹ ਮੰਤਰੀ ਆਪਣੀਆਂ ਰੋਟੀਆਂ ਸੇਕਦੇ ਹੋਏ ਵੋਟਾਂ ਵਾਸਤੇ ਪਿੰਡਾਂ ਦਾ ਦੌਰਾ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਉਨ੍ਹਾਂ ਨੇ ਕਿਹਾ ਕਿ ਜਦੋਂ 5 ਜੂਨ ਨੂੰ ਕਿਸਾਨ ਵਿਰੋਧੀ ਬਿੱਲ ਪਾਸ ਹੋਏ ਸੀ ਤਾਂ ਮਨੀਸ਼ ਤਿਵਾੜੀ ਨੇ ਕਿਸਾਨਾਂ ਦੇ ਹੱਕ ’ਚ ਕੋਈ ਬਿਆਨ ਨਹੀਂ ਦਿੱਤਾ ਸੀ। ਇਸ ਲਈ ਅਸੀਂ ਮਨੀਸ਼ ਤਿਵਾੜੀ ਨੂੰ ਆਪਣੇ ਪਿੰਡਾਂ ’ਚ ਨਹੀਂ ਵੜਨ ਦਵਾਂਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੂੰ ਪਿੰਡਾਂ ’ਚ ਨਹੀਂ ਵੜਨ ਦਿੱਤਾ ਜਾਵੇਗਾ। ਅਸੀਂ ਉਨ੍ਹਾਂ ਦਾ ਕੜਾ ਵਿਰੋਧ ਕਰਦੇ ਹਾਂ ਦੋਆਬਾ ਕਿਸਾਨ ਯੂਨੀਅਨ ਵੱਲੋਂ ਮਨੀਸ਼ ਤਿਵਾੜੀ ਦਾ ਵਿਰੋਧ ਕਰਦਿਆਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝਝੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਲੱਗਾ ਰਿਹੈ ਸਬਜ਼ੀ ਦੀ ਰੇਹੜੀ (ਵੀਡੀਓ)
ਧਰਨੇ ਦੀ ਜਾਣਕਾਰੀ ਮਿਲਦੇ ਜ਼ਿਲ੍ਹਾ ਪੁਲਸ ਪ੍ਰਸ਼ਾਸ਼ਨ ਵੱਲੋਂ ਕਈ ਗੱਡੀਆਂ ’ਤੇ ਕਈ ਬੱਸਾਂ ਪੁਲਸ ਕਰਮਚਾਰੀ ਅਤੇ ਲੇਡੀਜ਼ ਪੁਲਸ ਨੂੰ ਲੈ ਰਾਹੋਂ ਬੱਸ ਅੱਡੇ ਤੇ ਪਹੁੰਚੀਆਂ। ਸੈਂਕੜਿਆਂ ਦੀ ਤਦਾਦ ’ਚ ਪੁਲਸ ਗਸ਼ਤ ਕਰਦੀ ਨਜ਼ਰ ਆਈ। ਐੱਸ. ਐੱਸ. ਪੀ .ਅਲਕਾ ਮੀਨਾ ਅਤੇ ਡੀ.ਐੱਸ.ਪੀ. ਸ਼ਮਿੰਦਰ ਸਿੰਘ ਅਤੇ ਐੱਸ.ਪੀ., ਡੀ.ਐੱਸ.ਪੀ., ਐੱਸ.ਐੱਚ.ਓ. ਅਤੇ ਵੱਖ-ਵੱਖ ਥਾਣਿਆਂ ਦੇ ਐੱਸ.ਐੱਚ.ਓ. ਪੁਲਸ ਪਾਰਟੀ ਦੇ ਨਾਲ ਰਾਹੋਂ ਅਤੇ ਪਿੰਡ ਬਜੀਦਪੁਰ ਵਿਖੇ ਪਹੁੰਚੇ। ਦੋਆਬਾ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਵੱਲੋਂ ਸਾਥੀਆਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ
ਮਨੀਸ਼ ਤਿਵਾੜੀ ਅਤੇ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਰਾਹੋਂ ਦੇ ਨਾਲ ਲੱਗਦੇ ਪਿੰਡ ਬੁਰਜ ਟਹਿਲ ਦਾਸ, ਫਾਬੜਾ, ਭਾਰਟਾ ਕਲਾਂ ਦਾ ਦੌਰਾ ਕੀਤਾ ਸੀ, ਜਿਸ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣਾ ਸੀ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕ ’ਚ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਤੇ ਕਿਸਾਨਾਂ ਦੀ ਲੜਾਈ ਸਾਡੀ ਲੜਾਈ ਹੈ। ਪੁਲਸ ਨੇ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਦਾ ਘੇਰਾ ਬੰਦੀ ਕਰਕੇ ਰੋਕੀ ਰੱਖਿਆ ! ਕਿਸਾਨ ਜਥੇਬੰਦੀਆਂ ਨੇ ਮਨੀਸ਼ ਤਿਵਾੜੀ ਮੁਰਦਾਬਾਦ ਦੇ ਨਾਅਰੇ ਲਗਾਏ। ਆਖਿਰ ’ਚ ਐੱਸ.ਐੱਸ..ਪੀ ਅਲਕਾ ਮੀਨਾ ਨੇ ਦੋਆਬਾ ਕਿਸਾਨ ਯੂਨੀਅਨ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਉਸੇ ਸਮੇਂ ਵਿਧਾਇਕ ਅੰਗਦ ਸਿੰਘ ਅਤੇ ਮਨੀਸ਼ ਤਿਵਾੜੀ ਦਾ ਕਾਫਲਾ ਭਾਰਟਾ ਕਲਾਂ ’ਚ ਪੁੱਜਾ, ਜਿੱਥੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਕੀਤਾ। ਪੁਲਿਸ ਨੇ ਭਾਰਟਾ ਕਲਾਂ ਨੂੰ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ।
ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)
ਜ਼ਹਿਰੀਲੇ ਰੇਗਿਸਤਾਨ ਵੱਲ ਵਧ ਰਿਹਾ ਪੰਜਾਬ, 'ਤੀਜੀ ਪਰਤ' ਦੀਆਂ ਆਖ਼ਰੀ ਘੁੱਟਾਂ ਖ਼ਤਮ ਹੋਣ ਕਿਨਾਰੇ
NEXT STORY