ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)– ਨਸ਼ੇ ਦੇ ਤੌਰ ’ਤੇ ਵਰਤੇ ਜਾਣ ਵਾਲੇ ਟੀਕਿਆਂ ਸਣੇ ਪੁਲਸ ਨੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਮਨਜੀਤ ਲਾਲ ਨੇ ਦੱਸਿਆ ਕਿ ਟੀ-ਪੁਆਇੰਟ ਚਣਕੋਈ ਨਜ਼ਦੀਕ 1 ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲ ਨਸ਼ੇ ਦੇ ਤੌਰ ’ਤੇ ਵਰਤੇ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ 24 ਟੀਕੇ ਬਰਾਮਦ ਕੀਤੇ। ਗ੍ਰਿਫਤਾਰ ਵਿਅਕਤੀ ਦੀ ਪਛਾਣ ਚਰਨਜੀਤ ਸਿੰਘ ਉਰਫ ਲੱਭੂ ਵਾਸੀ ਪਿੰਡ ਚਣਕੋਈ ਦੇ ਤੌਰ ’ਤੇ ਕੀਤੀ ਗਈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਲੇ ’ਚ ਪਰਾਲੀ ਸਾਡ਼ਨ ਦੇ 7 ਮਾਮਲਿਆਂ ’ਚ ਢਾਈ-ਢਾਈ ਹਜ਼ਾਰ ਰੁਪਏ ਜੁਰਮਾਨਾ
NEXT STORY