ਟਾਂਡਾ ਉੜਮੁੜ( ਵਰਿੰਦਰ ਪੰਡਿਤ) - ਤਾਲਾਬੰਦੀ ਦੌਰਾਨ ਲੰਗਰ ਲਗਾਉਣ ਵਾਲੇ ਪਿੰਡ ਨੰਗਲੀ ਦੇ ਬਲਦੇਵ ਸਿੰਘ ਅਤੇ ਇਕ ਔਰਤ ਖਿਲਾਫ ਉਲੰਘਣਾ ਦਾ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਉਕਤ ਵਲੋਂ ਤਾਲਾਬੰਦੀ ਦੀ ਉਲੰਘਣਾ ਕਰਦਿਆਂ ਪਿਛਲੇ ਦਿਨੀਂ ਲੰਗਰ ਲਗਾਇਆ ਗਿਆ ਸੀ, ਜਿਸ ਨਾਲ ਕੋਵਿਡ-19 ਦਾ ਫੈਲਾਅ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ ) ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾ ਚੁੱਕਾ ਹੈ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇੋ। ਉਹਨਾਂ ਨੇ ਕਿਹਾ ਕਿ ਤਾਾਲਬੰਦੀ ਦੌਰਾਨ ਲੰਗਰ ਲਗਾਉਣ ਦੀ ਮਨਾਹੀ ਹੈ ਅਤੇ ਇਸ ਮਨਾਹੀ ਦੇ ਬਾਵਜੂਦ ਉਕਤ ਵਲੋਂ ਉਲੰਘਣਾ ਕਰਦਿਆਂ ਲੰਗਰ ਲਗਾਇਆ ਗਿਆ ਅਤੇ ਇਹ ਲੰਗਰ ਕਰੀਬ 12 ਪਰਿਵਾਰਾਂ ਨੂੰ ਵਰਤਾਇਆ ਗਿਆ ਸੀ,ਜਿਨ੍ਹਾਂ ਵਿਚੋਂ ਹੁਣ ਪੋਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦਾ ਫੈਲਾਅ ਰੋਕਣ ਲਈ ਤਾਲਾਬੰਦੀ ਨੂੰ ਜਾਰੀ ਰੱਖਿਆ ਗਿਆ ਹੈ। ਇਸ ਲਈ ਆਪ ਅਤੇ ਆਪਣਿਆਂ ਦੀ ਸੁਰੱਖਿਆ ਲਈ ਇਸਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਦਸੂਹਾ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੰਟੇਨਮੈਂਟ ਜ਼ੋਨ ਐਲਾਨੇ ਗਏ ਪਿੰਡ ਨੰਗਲੀ ਸਮੇਤ ਨੇੜਲੇ 4 ਕਿਲੋਮੀਟਰ ਦੇ ਏਰੀਏ ਵਿਚ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ 'ਤੇ ਨਿਯਮਾਂ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਨੌਜਵਾਨ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)
NEXT STORY