ਕਪੂਰਥਲਾ (ਓਬਰਾਏ) - ਕਪੂਰਥਲਾ ਦੀ ਪੁਲਸ ਨੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਇਕ ਗੋਦਾਮ ਦੀ ਛਾਪੇਮਾਰੀ ਕਰਦਿਆਂ 1161 ਪੇਟੀਆਂ ਸ਼ਰਾਬ ਸਣੇ 3 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੱਸ ਦੇਈਏ ਕਿ ਬਰਾਮਦ ਹੋਈਆਂ 1161 ਪੇਟੀਆਂ ਵੱਖ-ਵੱਖ ਮਾਰਕਾ ਅੰਗ੍ਰੇਜ਼ੀ ਸ਼ਰਾਬ ਫਸਟ ਚੁਆਇਸ, ਜੁਗਨੀ, ਬਿਨੀ ਆਦਿ ਦੀਆਂ ਹਨ, ਜੋ ਹਰਿਆਣਾ ਤੋਂ ਤਸਕਰੀ ਕਰਕੇ ਲਿਆਂਦੀਆਂ ਗਈਆਂ ਹਨ। ਪੁਲਸ ਅਨੁਸਾਰ ਬਰਾਮਦ ਹੋਈ ਸ਼ਰਾਬ ਦੀ ਬਾਜ਼ਾਰੀ ਕੀਮਤ 25 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਸ ਨੇ ਕਾਬੂ ਕੀਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਸ਼ਰਾਬ ਜ਼ਿਲੇ ਦੇ ਹੀ ਇਕ ਠੇਕੇਦਾਰ ਗਰੁੱਪ ਵਲੋਂ ਮੰਗਵਾਈ ਗਈ ਸੀ, ਜੋ ਇਸ ਨੂੰ ਸਸਤੇ ਰੇਟ 'ਤੇ ਸਪਲਾਈ ਕਰਦੇ ਸਨ।
ਜੇਲ 'ਚ ਬੰਦ ਪੁਲਸ ਅਧਿਕਾਰੀ ਨੂੰ ਮੁਲਾਜ਼ਮ ਕਰਵਾ ਰਹੇ ਨੇ ਐਸ਼ (ਵੀਡੀਓ)
NEXT STORY