ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਆਬਕਾਰੀ ਵਿਭਾਗ ਦੀ ਟੀਮ ਨੇ ਬਿਆਸ ਦਰਿਆ ਨਾਲ ਲੱਗਦੇ ਰੜਾ ਮੰਡ ਦੇ ਪੁਲ ਨਜ਼ਦੀਕ ਇਲਾਕੇ ’ਚ ਸਰਚ ਮੁਹਿੰਮ ਚਲਾਈ। ਸਹਾਇਕ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੰਸਪੈਕਟਰ ਸੁਖਵੀਰ ਸਿੰਘ ਦੀ ਟੀਮ ਨੇ ਇਸ ਸਰਚ ਮੁਹਿੰਮ ਦੌਰਾਨ 6000 ਕਿਲੋ ਲਾਹਣ ਬਰਾਮਦ ਕੀਤੀ। ਇਸ ਦੌਰਾਨ ਟੀਮ ਨੇ ਕਿਸੇ ਅਣਪਛਾਤੇ ਸਮੱਗਲਰ ਵੱਲੋਂ ਬਣਾਏ ਗਏ ਨਾਜਾਇਜ਼ ਸ਼ਰਾਬ ਦੇ ਅੱਡੇ ਦਾ ਪਰਦਾਫਾਸ਼ ਕਰ ਕੇ 3 ਤਰਪਾਲਾਂ ਸਮੇਤ ਲਾਹਣ, ਚਾਲੂ ਭੱਠੀ ਅਤੇ ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤੋਂ ’ਚ ਲਿਆਉਣ ਵਾਲਾ ਹੋਰ ਸਾਮਾਨ ਬਰਾਮਦ ਕੀਤਾ ।
ਇਸ ਦੌਰਾਨ ਬਰਾਮਦ ਹੋਈ 6000 ਕਿਲੋ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਟੀਮ ਵੱਲੋਂ ਕੋਈ ਵੀ ਸਮੱਗਲਰ ਨਹੀਂ ਫੜਿਆ ਗਿਆ। ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਮੰਡ ਇਲਾਕੇ ’ਚ ਵਿਭਾਗ ਦੀ ਟੀਮ ਵੱਲੋਂ ਇਸੇ ਤਰ੍ਹਾਂ ਛਾਪੇਮਾਰੀ ਜਾਰੀ ਰਹੇਗੀ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ।
ਰਸੋਈ ’ਚ ਪਾਣੀ ਪੀਣ ਗਏ ਦਿਵਿਆਂਗ ਨੂੰ ਲੱਗੀ ਅੱਗ, ਹੋਈ ਮੌਤ
NEXT STORY