ਜਲੰਧਰ (ਸੋਨੂੰ)— ਇਥੋਂ ਦੇ ਬਸਤੀ ਪੀਰ ਦਾਦ ਰੋਡ 'ਤੇ ਸਥਿਤ ਗਲੋਬਲ ਪੈਕੇਜਿੰਗ ਫੈਕਟਰੀ 'ਚ ਸਵੇਰੇ 8.30 ਵਜੇ ਅੱਗ ਲੱਗ ਗਈ। ਫੈਕਟਰੀ 'ਚ ਗੱਤੇ ਪਏ ਹੋਣ ਕਰਕੇ ਅੱਗ ਨੇ ਭਿਆਨਕ ਰੂਪ ਧਾਰਣ ਕਰ ਲਿਆ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਉਥੇ ਹੀ ਫੈਕਟਰੀ ਮਾਲਕ ਵਿਕਰਾਂਤ ਨੇ ਦੱਸਿਆ ਕਿ ਸਵੇਰੇ ਪੌਨੇ 9 ਦੇ ਕਰੀਬ ਉਨ੍ਹਾਂ ਨੂੰ ਫੋਨ ਆਇਆ ਕਿ ਫੈਕਟਰੀ 'ਚ ਅੱਗ ਲੱਗ ਗਈ ਹੈ। ਜਦੋਂ ਉਹ ਉਥੇ ਪਹੁੰਚੇ ਤਾਂ ਫਾਇਰ ਬ੍ਰਿਗੇਡ ਉਥੇ ਪਹੁੰਚ ਚੁੱਕੀ ਸੀ। ਅੱਗ ਲੱਗਣ ਕਾਰਨ ਕਰੀਬ 10 ਲੱਖ ਦਾ ਨੁਕਸਾਨ ਹੋਇਆ ਹੈ।
ਪਰਿਵਾਰ ਦੀ ਖਾਤਿਰ ਗਿਆ ਸੀ ਵਿਦੇਸ਼, ਹੁਣ ਡੇਢ ਮਹੀਨੇ ਬਾਅਦ ਘਰ ਆਵੇਗੀ ਲਾਸ਼
NEXT STORY