ਹੁਸ਼ਿਆਰਪੁਰ, (ਅਮਰਿੰਦਰ)— ਹੁਸ਼ਿਆਰਪੁਰ ਵਿਖੇ ਮੰਗਲਵਾਰ ਸਵੇਰੇ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਠੰਡ 'ਚ ਵਾਧਾ ਕਰ ਦਿੱਤਾ ਹੈ । ਹਾਲਾਂਕਿ ਹੁਸ਼ਿਆਰਪੁਰ 'ਚ ਹਲਕੀ ਬੂੰਦਾਬਾਂਦੀ ਹੋਈ ਪਰ ਊਨਾ ਰੋਡ 'ਤੇ ਬਜਵਾੜਾ ਪਿੰਡ ਤੋਂ ਲੈ ਕੇ ਅੱਗੇ ਨਾਰਾ ਤੇ ਡਾਡਾ ਵਿਚ ਮੀਂਹ ਨਾਲ ਜੰਮਕੇ ਗੜ੍ਹੇ ਪਏ। ਸਵੇਰ ਤੋਂ ਹੀ ਬੱਦਲ ਛਾ ਜਾਣ ਦੇ ਬਾਅਦ 10 ਵਜੇ ਦੇ ਕਰੀਬ ਸ਼ੁਰੂ ਹੋਈ ਹਲਕੀ ਬਾਰਸ਼ ਨੇ ਕੁੱਝ ਦੇਰ ਤੱਕ ਰਫਤਾਰ ਫੜੀ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ 1 ਹਫ਼ਤੇ ਪਹਿਲਾਂ ਹੀ ਮੀਂਹ ਹੋਣ ਦੀ ਸੰਭਾਵਨਾ ਜਤਾਈ ਸੀ। ਮੌਸਮ ਵਿਭਾਗ ਅਨੁਸਾਰ 28 ਤੇ 29 ਨਵੰਬਰ ਨੂੰ ਅਸਮਾਨ 'ਚ ਬੱਦਲ ਛਾਏ ਰਹਿਣਗੇ।
ਭੇਦਭਰੇ ਹਲਾਤਾਂ 'ਚ ਪਾਦਰੀ ਨੇ ਨਿਗਲਿਆ ਜ਼ਹਿਰ, ਮੌਤ
NEXT STORY