ਟਾਂਡਾ ਉੜਮੁੜ( ਵਰਿੰਦਰ ਪੰਡਿਤ)-ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਵੱਲੋ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖ਼ਿਲਾਫ਼ ਲਾਏ ਗਏ ਧਰਨੇ ਦੇ 107ਵੇਂ ਦਿਨ ਕਿਸਾਨਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਧਰਨੇ 'ਚ ਭਾਗ ਲੈਂਦੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਆਉਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਾਏ ਗਏ ਧਰਨੇ ਦੌਰਾਨ ਪ੍ਰਿਥਪਾਲ ਸਿੰਘ ਗੁਰਾਇਆ, ਅਮਰਜੀਤ ਸਿੰਘ ਕੁਰਾਲਾ, ਗੁਰਮਿੰਦਰ ਸਿੰਘ, ਮਾਸਟਰ ਰਾਜਿੰਦਰ ਸਿੰਘ, ਸਤਪਾਲ ਸਿੰਘ, ਸ਼ਿਵਪੂਰਨ ਸਿੰਘ ਜਹੂਰਾ ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਸਾਂਝੇ ਕਿਸਾਨ ਮੋਰਚੇ ਵੱਲੋ 26 ਜਨਵਰੀ ਦੇ ਦਿੱਲੀ 'ਚ ਹੋਣ ਵਾਲੇ ਟਰੈਕਟਰ ਮਾਰਚ ਲਈ ਇਲਾਕੇ ਦੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਪਿੰਡ-ਪਿੰਡ ਜਾ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਲੋਕ ਆਪ ਮੁਹਾਰੇ ਦਿੱਲੀ ਕੂਚ ਕਰਨ ਦੀ ਤਿਆਰੀ 'ਚ ਹਨ। ਉਨ੍ਹਾਂ ਆਖਿਆ ਅੱਜ ਹਰੇਕ ਵਰਗ ਕਿਸਾਨਾਂ ਦੇ ਨਾਲ ਖਡ਼੍ਹਾ ਹੈ।
ਇਸ ਮੌਕੇ ਸੁਖਵਿੰਦਰ ਸਿੰਘ, ਮੇਜਰ ਸਿੰਘ, ਬਲਕਾਰ ਸਿੰਘ, ਕੇਵਲ ਸਿੰਘ, ਸਰਦੂਲ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ, ਜਰਨੈਲ ਸਿੰਘ, ਸਵਰਨ ਸਿੰਘ ਝੋਜੜਾ, ਜਗਤਾਰ ਸਿੰਘ ਬਸੀ, ਤਰਲੋਚਨ ਸਿੰਘ ਮੂਨਕਾਂ, ਹਰਬੰਸ ਸਿੰਘ ਬੀਰਾ, ਦੀਦਾਰ ਸਿੰਘ ,ਪਰਗਟ ਸਿੰਘ, ਰਤਨ ਸਿੰਘ ਕੰਧਾਲਾ ਸ਼ੇਖਾਂ, ਕੁਲਵਿੰਦਰ ਸਿੰਘ, ਭਾਗ ਸਿੰਘ, ਮਾਸਟਰ ਅਮਰਜੀਤ ਸਿੰਘ ,ਹਰਜੀਤ ਸਿੰਘ ਬਾਜਵਾ, ਹਰਭਜਨ ਸਿੰਘ ਰਾਪੁਰ, ਰਤਨ ਸਿੰਘ ਖੋਖਰਾ, ਸੁਖਵੀਰ ਸਿੰਘ ਜੌੜਾ, ਕਮਲ ਬੀਜਾ ਮਹਿਤਾਬ ਸਿੰਘ ਹੁੰਦਲ ਆਦਿ ਮੌਜੂਦ ਸਨ।
ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਨਿਰਮਾਣ ਲਈ ‘ਪੰਜਾਬ ਕੇਸਰੀ ਗਰੁੱਪ’ ਨੇ ਦਿੱਤੇ 11 ਲੱਖ ਰੁਪਏ
NEXT STORY