ਟਾਂਡਾ ਉੜਮੁੜ (ਪੰਡਿਤ)— ਇਲਾਕੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਵਿਚ ਖਰੀਦ ਏਜੰਸੀਆਂ ਵੱਲੋਂ ਖਰੀਦੀ ਕਣਕ ਦੀ ਲਿਫਟਿੰਗ ਨਾ ਹੋਣ ਤੋਂ ਦੁਖੀ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਬੀਤੇ ਦਿਨ ਪਨਸਪ ਦੇ ਗੋਦਾਮ ਅੱਗੇ ਸਵੇਰ ਤੋਂ ਦੁਪਹਿਰ ਤੱਕ ਚਾਰ ਘੰਟੇ ਧਰਨਾ ਲਾਇਆ ਅਤੇ ਇਸ ਲਈ ਜ਼ਿੰਮੇਵਾਰ ਟਰੱਕ ਯੂਨੀਅਨ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਮੁਜ਼ਾਹਰਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੌਜੂਦ ਦਾਣਾ ਮੰਡੀ ਖੋਖਰ, ਘੋੜੇਵਾਹਾ ਅਤੇ ਖੁਣਖੁਣ ਕਲਾਂ ਮੰਡੀਆਂ ਦੇ ਆੜ੍ਹਤੀਆਂ ਨੇ ਆਪਣੀਆਂ ਮੰਡੀਆਂ ਵਿਚ ਲਿਫਟਿੰਗ ਦੀ ਵੱਡੀ ਸਮੱਸਿਆ ਕਾਰਨ ਧਰਨਾ ਦਿੰਦੇ ਹੋਏ ਰੋਸ ਜ਼ਾਹਰ ਕੀਤਾ। ਇਸ ਮੌਕੇ ਧਰਨਾ ਦੇ ਰਹੇ ਰਾਕੇਸ਼ ਵੋਹਰਾ, ਗੋਲਡੀ ਕਲਿਆਣਪੁਰ, ਸੁਖਵਿੰਦਰਜੀਤ ਸਿੰਘ ਬੀਰਾ, ਇੰਦਰਪਾਲ ਸਿੰਘ, ਸਰਬਜੀਤ ਸਿੰਘ, ਪ੍ਰਦੀਪ, ਬੱਬੂ, ਪੁਸ਼ਪਿੰਦਰ ਸਿੰਘ, ਸੋਹਣ ਸਿੰਘ, ਅਜੀਤਪਾਲ ਸਿੰਘ, ਬਲਬੀਰ ਸਿੰਘ, ਗੁਰਮੀਤ ਸਿੰਘ, ਗੁਰਨਾਮ ਸਿੰਘ, ਪਰਮਿੰਦਰ ਸਿੰਘ, ਬਲਬੀਰ ਸਿੰਘ ਕੰਗ ਅਤੇ ਬਲਜੀਤ ਰਾਏ ਨੇ ਦੱਸਿਆ ਕਿ ਪ੍ਰਸ਼ਾਸਨ, ਖਰੀਦ ਏਜੰਸੀਆਂ ਅਤੇ ਟਰੱਕ ਯੂਨੀਅਨ ਦੀ ਲਾਪ੍ਰਵਾਹੀ ਕਾਰਨ ਕਣਕ ਦੀ ਖਰੀਦ ਖਤਮ ਹੋਇਆਂ ਕਈ ਦਿਨ ਬੀਤ ਜਾਣ ਦੇ ਬਾਵਜੂਦ ਘੋੜੇਵਾਹਾ ਮੰਡੀ ਵਿਚ 15000 ਅਤੇ ਖੋਖਰ ਮੰਡੀ ਵਿਚ 55000 ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਹੋਣੀ ਬਾਕੀ ਹੈ। ਖੁਣਖੁਣ ਕਲਾਂ ਮੰਡੀ ਵਿਚ ਖਰੀਦੀਆਂ ਲਗਭਗ 28000 ਬੋਰੀਆਂ ਵਿਚੋਂ ਸਿਰਫ 5000 ਦੀ ਹੀ ਲਿਫਟਿੰਗ ਹੋਈ ਹੈ।
ਉਨ੍ਹਾਂ ਕਿਹਾ ਕਿ ਲਿਫਟਿੰਗ ਦਾ ਟੈਂਡਰ ਭਰਨ ਵਾਲੀ ਟਰੱਕ ਯੂਨੀਅਨ ਨੇ ਟੈਂਡਰ ਭਰਨ ਵੇਲੇ 84-85 ਟਰੱਕਾਂ ਦੀਆਂ ਸੇਵਾਵਾਂ ਬਾਰੇ ਦੱਸਿਆ ਸੀ, ਜਦਕਿ ਹਕੀਕਤ ਵਿਚ ਟਰੱਕ ਘੱਟ ਹਨ। ਟਰੱਕ ਯੂਨੀਅਨ ਵੱਲੋਂ ਸਹੀ ਤਰੀਕੇ ਨਾਲ ਲਿਫਟਿੰਗ ਨਾ ਕਰਨ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਦੂਜੇ ਪਾਸੇ ਮੌਕੇ 'ਤੇ ਮੌਜੂਦ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਐੱਫ. ਸੀ. ਆਈ. ਦੇ ਗੋਦਾਮ ਵਿਚ ਅਨਲੋਡਿੰਗ ਦੀ ਹੋ ਰਹੀ ਦੇਰੀ ਦਾ ਹਵਾਲਾ ਦਿੰਦੇ ਹੋਏ ਆਪਣੀ ਬੇਬੱਸੀ ਜ਼ਾਹਰ ਕੀਤੀ। ਧਰਨੇ ਦੀ ਸੂਚਨਾ ਮਿਲਣ 'ਤੇ ਡੀ. ਸੀ. ਹੁਸ਼ਿਆਰਪੁਰ ਵੱਲੋਂ ਮੌਕੇ 'ਤੇ ਭੇਜੇ ਪਨਸਪ ਦੇ ਡੀ. ਐੱਮ. ਸੰਦੀਪ ਸਿੰਘ, ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਰੋਸ ਧਰਨੇ 'ਤੇ ਬੈਠੇ ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਮੌਕੇ 'ਤੇ ਮੌਜੂਦ ਟਰੱਕ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਮੱਸਿਆ ਦੇ ਹੱਲ ਲਈ ਵਿਚਾਰ ਕਰਦੇ ਹੋਏ ਟਰੱਕ ਯੂਨੀਅਨ ਨੂੰ ਇਕ ਹਫਤੇ ਅੰਦਰ ਵਿਸ਼ੇਸ਼ ਉੱਦਮ ਕਰ ਕੇ ਲਿਫਟਿੰਗ ਕਰਵਾਉਣ ਲਈ ਕਿਹਾ। ਡੀ. ਐੱਮ. ਅਤੇ ਡੀ. ਐੱਸ. ਪੀ. ਟਾਂਡਾ ਵੱਲੋਂ ਭਰੋਸਾ ਮਿਲਣ 'ਤੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਦੁਪਹਿਰ ਢਾਈ ਵਜੇ ਆਪਣਾ ਧਰਨਾ ਖਤਮ ਕੀਤਾ।
ਧਰਨੇ ਵਿਚ ਉਕਤ ਮੰਡੀ ਦੇ ਆੜ੍ਹਤੀਆਂ ਦੇ ਨਾਲ-ਨਾਲ ਟਾਂਡਾ ਮੰਡੀ ਤੋਂ ਕੇਵਲ ਖੁਰਾਣਾ, ਸੁਖਵਿੰਦਰਜੀਤ ਸਿੰਘ ਬੀਰਾ, ਦਮਨਦੀਪ ਸਿੰਘ ਬਿੱਲਾ, ਗੁਰਸੇਵਕ ਮਾਰਸ਼ਲ, ਬਿੱਲੂ ਸੈਣੀ, ਨਵਨੀਤ ਬਹਿਲ, ਓਮ ਪੁਰੀ, ਸ਼ੇਰੂ ਪੁਰੀ ਆਦਿ ਵੀ ਸ਼ਾਮਲ ਸਨ।
ਚੌਧਰੀ ਨੇ ਪਰਿਵਾਰ ਨਾਲ ਸਮਾਂ ਬਿਤਾ ਕੇ ਕੀਤੀ ਥਕਾਨ ਦੂਰ (ਵੀਡੀਓ)
NEXT STORY