ਜਲੰਧਰ, (ਰਮਨ)- ਗੁਰੂ ਨਾਨਕ ਮਿਸ਼ਨ ਚੌੌਕ ਨੇੜੇ ਦੇਰ ਰਾਤ ਇਕ ਤੇਜ਼ ਰਫਤਾਰ ਟਰਾਲੇ ਨੇ ਓਵਰਟੇਕ ਕਰਨ ਦੇ ਚੱਕਰ ’ਚ ਬਾਵਾ ਖੇਲ ਥਾਣੇ ਦੇ ਐੱਸ. ਐੱਚ. ਓ. ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਐੱਸ. ਐੱਚ. ਓ. ਸੁਖਬੀਰ ਬੁੱਟਰ ਖੁਦ ਚਲਾ ਰਹੇ ਸਨ, ਜੋ ਵਾਲ-ਵਾਲ ਬਚ ਗਏ ਪਰ ਕਾਰ ਹਾਦਸਾਗ੍ਰਸਤ ਹੋ ਗਈ। ਟੱਕਰ ਮਾਰਨ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 4 ਦੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਟਰਾਲੇ ਨੂੰ ਕਬਜ਼ੇ ’ਚ ਲੈ ਲਿਆ। ਪੁਲਸ ਨੇ ਟਰਾਲੇ ’ਚ ਬੈਠੇ ਕਲੀਨਰ ਨੂੰ ਫੜ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਸੁਖਬੀਰ ਸਿੰਘ ਬੁੱਟਰ ਨੇ ਕਿਹਾ ਕਿ ਉਹ ਗੁਰੂ ਨਾਨਕ ਮਿਸ਼ਨ ਚੌਂਕ ਵਲੋਂ ਲੰਘ ਰਹੇ ਸਨ ਤਾਂ ਇਸ ਦੌਰਾਨ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਤੇਜ਼ ਸੀ ਕਿ ਗੱਡੀ ਆਪਣੀ ਜਗ੍ਹਾ ਤੋਂ ਅੱਗੇ ਚਲੀ ਗਈ। ਜਦ ਤੱਕ ਉਹ ਗੱਡੀ ’ਚੋਂ ਬਾਹਰ ਆਏ ਤਾਂ ਟਰਾਲਾ ਚਾਲਕ ਮੌਕੇ ਤੋਂ ਚਾਬੀਆਂ ਲੈ ਕੇ ਫਰਾਰ ਹੋ ਗਿਆ ਸੀ। ਮੌਕੇ ’ਤੇ ਪੁੱਜੀ ਥਾਣਾ ਨੰ. 4 ਦੀ ਪੁਲਸ ਨੇ ਟਰਾਲੇ ਨੂੰ ਸਾਈਡ ’ਤੇ ਲਗਵਾ ਕੇ ਅੰਦਰ ਬੈਠੇ ਕਲੀਨਰ ਨੂੰ ਕਾਬੂ ਕਰ ਲਿਆ। ਦੇਰ ਰਾਤ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।
ਖੁਦਕੁਸ਼ੀ ਨੋਟ ਛੱਡ ਕੇ ਲਾਪਤਾ ਹੋਇਆ ਹੋਟਲ ਕਾਰੋਬਾਰੀ ਮਥੁਰਾ ’ਚੋਂ ਮਿਲਿਅਾ
NEXT STORY