ਜਲੰਧਰ (ਮ੍ਰਿਦੁਲ)— ਟਰੈਵਲ ਏਜੰਟ ਵੱਲੋਂ ਲੋਕਾਂ ਦੇ ਨਾਲ ਠੱਗੀ ਕਰਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਵਾਰ ਸ਼ਹਿਰ ਦੀ ਨਾਮੀ ਇੰਮੀਗ੍ਰੇਸ਼ਨ ਕੰਪਨੀ ਸਟਡੀ ਐਕਸਪ੍ਰੈੱਸ ਵੱਲੋਂ ਲੋਕਾਂ ਦੇ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੋਕ ਆਪਣੇ ਨਾਲ ਹੋਈ ਠੱਗੀ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਇੰਮੀਗ੍ਰੇਸ਼ਨ ਕੰਪਨੀ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਪਹਿਲਾਂ ਸਟਡੀ ਐਕਸਪ੍ਰੈੱਸ ਦੇ ਮਾਲਕ ਕਪਿਲ ਸ਼ਰਮਾ ਵੱਲੋਂ ਏ. ਐੱਸ. ਆਈ. ਦੇ ਬੇਟੇ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਠੱਗੀ ਕੀਤੀ ਗਈ ਸੀ। ਮਾਮਲੇ ਨੂੰ ਲੈ ਕੇ ਏ. ਐੱਸ. ਆਈ. ਨੇ ਐਂਟਰੀ ਹਿਊਮਨ ਟ੍ਰੈਫਿਕਿੰਗ ਯੂਨਿਟ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਜਲੰਧਰ: ਕੋਲਡ ਡ੍ਰਿੰਕ ਮੰਗਣੀ ਨੌਜਵਾਨ ਨੂੰ ਪਈ ਭਾਰੀ, ਬੇਰਹਿਮੀ ਨਾਲ ਕੀਤੀ ਕੁੱਟਮਾਰ (ਤਸਵੀਰਾਂ)
NEXT STORY