ਜਲੰਧਰ (ਜ. ਬ.)– ਕਾਲੀਆ ਕਾਲੋਨੀ ਦੇ ਇਕ ਪਲਾਟ ਦੀ ਮ੍ਰਿਤਕ ਮਾਲਕਣ ਦੇ ਜਾਅਲੀ ਸਾਈਨ ਕਰ ਕੇ ਪਲਾਟ ਦੇ ਦਸਤਾਵੇਜ਼ ਆਪਣੇ ਨਾਂ ਕਰਵਾਉਣ ਅਤੇ ਫਿਰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਮਾਣਯੋਗ ਅਦਾਲਤ ਵਿਚ ਰਜਿਸਟਰੀ ਲਈ ਕੇਸ ਦਾਇਰ ਕਰਕੇ ਧੋਖਾਧੜੀ ਕਰਨ ਵਾਲੀ ਔਰਤ ’ਤੇ ਥਾਣਾ ਨੰਬਰ 1 ਦੀ ਪੁਲਸ ਨੇ ਕੇਸ ਦਰਜ ਕੀਤਾ। ਨਾਮਜ਼ਦ ਔਰਤ ਦੀ ਪਛਾਣ ਜਸਵਿੰਦਰ ਕੌਰ ਪਤਨੀ ਜੁਝਾਰ ਸਿੰਘ ਨਿਵਾਸੀ ਕਾਲੀਆ ਕਾਲੋਨੀ ਫੇਸ-2 ਵਜੋਂ ਹੋਈ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਸਤੂਰੀ ਲਾਲ ਪੁੱਤਰ ਤੁਲਸੀ ਰਾਮ ਨਿਵਾਸੀ ਬੰਦਾ ਬਹਾਦਰ ਨਗਰ ਨੇ ਦੱਸਿਆ ਕਿ ਉਸ ਨੇ ਆਪਣਾ ਕਾਲੀਆ ਕਾਲੋਨੀ ਵਾਲਾ ਪਲਾਟ ਵੇਚਣ ਲਈ ਪ੍ਰਾਪਰਟੀ ਡੀਲਰ ਨਾਲ ਗੱਲ ਕੀਤੀ ਸੀ। ਡੀਲਰ ਨੇ ਉਸ ਦੀ ਮੁਲਾਕਾਤ ਜਸਵਿੰਦਰ ਕੌਰ ਨਾਲ ਕਰਵਾ ਦਿੱਤੀ। ਜਸਵਿੰਦਰ ਕੌਰ ਨੇ ਪਲਾਟ ਦੇਖ ਕੇ ਉਸਨੂੰ ਖਰੀਦਣ ਦੀ ਗੱਲ ਕੀਤੀ, ਜਿਸ ਤੋਂ ਬਾਅਦ ਡੀਲਰ ਨੇ ਪਲਾਟ ਦਾ ਸੌਦਾ 19 ਲੱਖ 90 ਹਜ਼ਾਰ ਰੁਪਏ ਵਿਚ ਕਰਵਾ ਦਿੱਤਾ। ਜਸਵਿੰਦਰ ਕੌਰ ਨੇ ਉਸੇ ਸਮੇਂ ਕਸਤੂਰੀ ਲਾਲ ਨੂੰ 10 ਹਜ਼ਾਰ ਰੁਪਏ ਸਾਈ ਦਿੱਤੀ ਅਤੇ ਫਿਰ ਤਿੰਨ ਦਿਨਾਂ ਬਾਅਦ 40 ਹਜ਼ਾਰ ਰੁਪਏ ਹੋਰ ਦੇ ਦਿੱਤੇ। ਰਜਿਸਟਰੀ ਕਰਵਾਉਣ ਦਾ ਸਮਾਂ 20 ਅਕਤੂਬਰ 2020 ਤੈਅ ਹੋਇਆ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ਦਾ 2022 'ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ
ਲੋਨ ਨਾ ਮਿਲਣ ਕਾਰਨ ਜਸਵਿੰਦਰ ਕੌਰ ਨੇ ਰਜਿਸਟਰੀ ਦੀ ਤਰੀਕ ਅੱਗੇ ਵਧਾ ਦਿੱਤੀ ਪਰ ਇਸੇ ਵਿਚਕਾਰ ਕਸਤੂਰੀ ਲਾਲ ਦੀ ਪਤਨੀ ਦਰਸ਼ਾ ਦੇਵੀ ਦੀ 15 ਜਨਵਰੀ 2021 ਨੂੰ ਮੌਤ ਹੋ ਗਈ। ਦਰਸ਼ਾ ਦੇਵੀ ਦੇ ਨਾਂ ’ਤੇ ਉਕਤ ਪਲਾਟ ਦੀ ਰਜਿਸਟਰੀ ਸੀ। ਜਿਉਂ ਹੀ ਇਸ ਗੱਲ ਦਾ ਜਸਵਿੰਦਰ ਕੌਰ ਨੂੰ ਪਤਾ ਲੱਗਾ ਤਾਂ ਉਸ ਨੇ ਦਰਸ਼ਾ ਦੇਵੀ ਦੇ ਜਾਅਲੀ ਦਸਤਖਤ ਕਰ ਕੇ ਪਲਾਟ ਦੇ ਦਸਤਾਵੇਜ਼ ਆਪਣੇ ਨਾਂ ਕਰਵਾ ਲਏ ਅਤੇ ਹੋਰ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕਸਤੂਰੀ ਲਾਲ ਕੋਲੋਂ ਜ਼ਮੀਨ ਹੜੱਪਣ ਲਈ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਪੁਲਸ ਨੇ ਸ਼ੁਰੂ ਕੀਤੀ ਤਾਂ ਜਸਵਿੰਦਰ ਕੌਰ ਨੂੰ ਕਈ ਵਾਰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਪਰ ਉਹ ਨਹੀਂ ਆਈ। ਪੁਲਸ ਨੇ ਜਾਂਚ ਅੱਗੇ ਵਧਾਉਂਦਿਆਂ ਪੀੜਤ ਪੱਖ ਵੱਲੋਂ ਦਿੱਤੀਆਂ ਦੋ ਸ਼ਿਕਾਇਤਾਂ ਅਤੇ ਸਬੂਤਾਂ ਤਹਿਤ ਜਸਵਿੰਦਰ ਕੌਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ। ਫਿਲਹਾਲ ਜਸਵਿੰਦਰ ਕੌਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਵਰਨਿਮ ਵਿਜੈ ਵਰਸ਼ ਉਤਸਵ ਮੌਕੇ ਜਵਾਨਾਂ ਨੇ ਵਿਖਾਏ ਜ਼ੌਹਰ, ਵੇਖਦੇ ਰਹਿ ਗਏ ਲੋਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਰੀ ਦੇ 5 ਮੋਟਰਸਾਈਕਲਾਂ ਸਹਿਤ ਦੋ ਵਿਅਕਤੀ ਗ੍ਰਿਫ਼ਤਾਰ
NEXT STORY