ਜਲੰਧਰ (ਵਰੁਣ)—ਥਾਣਾ 7 ਅਧੀਨ ਡੀ. ਸੀ. ਨਗਰ ਤੋਂ ਲਾਪਤਾ ਹੋਈ 3 ਸਾਲ ਦੀ ਬੱਚੀ ਨੂੰ ਪੁਲਸ ਦੀ ਮਦਦ ਨਾਲ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ। ਥਾਣਾ 7 ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ 3 ਸਾਲ ਦੀ ਬੱਚੀ ਚਾਂਦਨੀ ਪੁੱਤਰੀ ਗੇਂਦਾ ਰਾਮ ਵਾਸੀ ਡੀ. ਸੀ. ਨਗਰ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਅਚਾਨਕ ਗਾਇਬ ਹੋ ਗਈ ਸੀ। ਕਾਫੀ ਲੱਭਣ 'ਤੇ ਉਹ ਨਾ ਲੱਭੀ। ਅਜਿਹੇ 'ਚ ਉਨ੍ਹਾਂ ਨੂੰ ਨਿਊ ਰਾਜਾ ਗਾਰਡਨ ਤੋਂ ਸੂਚਨਾ ਮਿਲੀ ਕਿ ਇਕ ਬੱਚੀ ਬਰਾਮਦ ਹੋਈ ਹੈ ਅਤੇ ਪੁਲਸ ਨੇ ਉਸ ਦੇ ਮਾਪਿਆਂ ਨੂੰ ਸ਼ਨਾਖਤ ਕਰਵਾ ਕੇ ਉਸ ਨੂੰ ਮਾਂ ਰੂਪਾ ਦੇ ਹਵਾਲੇ ਕਰ ਦਿੱਤਾ।
2 ਵਾਰ ਟਰਾਇਲ ਲੈਣ ਤੋਂ ਬਾਅਦ ਪੀ. ਏ. ਪੀ. ਗੇਟ 4 ਦੇ ਸਾਹਮਣਿਓਂ ਹਾਈਵੇਅ ਡਾਈਵਰਟ
NEXT STORY