ਜਲੰਧਰ (ਮਹੇਸ਼)— ਸਦਰ ਥਾਣੇ ਦੀ ਫਤਿਹਪੁਰ (ਪ੍ਰਤਾਪਪੁਰਾ) ਪੁਲਸ ਚੌਕੀ ਦੇ ਅਧੀਨ ਆਉਂਦੇ ਪਿੰਡ ਲੁਹਾਰ ਸੁੱਖਾ ਸਿੰਘ ਦੀ ਰਹਿਣ ਵਾਲੀ 16 ਸਾਲ ਦੀ ਇਕ ਨਾਬਾਲਗ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਲੜਕੀ ਦੀ ਮਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੀ ਲੜਕੀ ਘਰੋਂ ਕੂੜਾ ਸੁੱਟਣ ਲਈ ਗਈ ਸੀ ਪਰ ਵਾਪਸ ਘਰ ਨਹੀਂ ਆਈ। ਉਨ੍ਹਾਂ ਨੇ ਕਈ ਜਗ੍ਹਾ ਉਸ ਦੀ ਭਾਲ ਵੀ ਕੀਤੀ ਪਰ ਉਸ ਦਾ ਕੋਈ ਅਤਾ-ਪਤਾ ਨਹੀਂ ਚੱਲਿਆ ਹੈ। ਉਸ ਨੇ ਕਿਹਾ ਉਸ ਦੀ ਲੜਕੀ ਨੂੰ ਕੋਈ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਿਆ ਹੈ। ਚੌਕੀ ਫਤਿਹਪੁਰ ਦੇ ਇੰਚਾਰਜ ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਨਾਬਾਲਗ ਕੁੜੀ ਦੀ ਮਾਂ ਦੇ ਬਿਆਨਾਂ 'ਤੇ ਥਾਣਾ ਸਦਰ ਵਿਚ ਆਈ. ਪੀ. ਸੀ. ਦੀ ਧਾਰਾ 363 ਅਤੇ 366ਏ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਲੜਕੀ ਨੂੰ ਦੋਸ਼ੀ ਦੇ ਚੁੰਗਲ 'ਚੋਂ ਬਚਾਉਣ ਲਈ ਸ਼ੱਕੀ ਥਾਵਾਂ 'ਤੇ ਰੇਡ ਕਰ ਰਹੀ ਹੈ।
ਨਾਜਾਇਜ਼ ਬਿਲਡਿੰਗਾਂ 'ਤੇ ਕਿਸੇ ਵੀ ਸਮੇਂ ਚੱਲ ਸਕਦੀਆਂ ਹਨ ਡਿੱਚ ਮਸ਼ੀਨਾਂ
NEXT STORY