ਜਲੰਧਰ (ਕਮਲੇਸ਼)— ਬਸਤੀਆਂ ਇਲਾਕੇ 'ਚ 2015 ਵਿਚ ਹੋਏ ਸਮੂਹਿਕ ਜਬਰ-ਜ਼ਨਾਹ ਦੇ ਕੇਸ 'ਚ ਪੀੜਤਾ ਨੇ ਨਾਮਜ਼ਦ ਕੀਤੇ ਗਏ ਵਿਅਕਤੀ 'ਤੇ ਹੁਣ ਧਮਕਾਉਣ ਦੇ ਦੋਸ਼ ਲਾਏ ਹਨ। ਪੀੜਤਾ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ ਅਤੇ ਉਸ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇ ਰਿਹਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਬਸਤੀਆਂ ਇਲਾਕੇ ਦੀ ਰਹਿਣ ਵਾਲੀ 37 ਸਾਲਾ ਔਰਤ ਨੇ ਦੱਸਿਆ ਕਿ 2015 'ਚ ਬੈਂਕ ਮੈਨੇਜਰ ਸਣੇ 5 ਵਿਅਕਤੀਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਪੰਜਾਂ ਖਿਲਾਫ ਕੇਸ ਦਰਜ ਕਰ ਲਿਆ ਸੀ। ਇਸ ਸਮੇਂ ਸਾਰੇ ਮੁਲਜ਼ਮ ਜ਼ਮਾਨਤ 'ਤੇ ਚੱਲ ਰਹੇ ਹਨ। ਅਗਲੀ ਸੁਣਵਾਈ 10 ਦਸੰਬਰ ਨੂੰ ਹੈ। ਔਰਤ ਨੇ ਦੱਸਿਆ ਕਿ ਕੇਸ ਵਿਚ ਨਾਮਜ਼ਦ ਓਮ ਪ੍ਰਕਾਸ਼ ਨਾਂ ਦਾ ਵਿਅਕਤੀ ਉਸ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇ ਰਿਹਾ ਹੈ। ਉਸ ਖਿਲਾਫ ਪੁਲਸ 'ਚ ਸ਼ਿਕਾਇਤ ਵੀ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਪੀੜਤ ਔਰਤ ਨੇ ਕਿਹਾ ਕਿ ਉਸ ਨੂੰ ਡਰ ਹੈ ਕਿ ਉਕਤ ਵਿਅਕਤੀ ਫਿਰ ਉਸ ਨਾਲ ਕੁੱਝ ਗਲਤ ਕਰ ਸਕਦਾ ਹੈ।
ਓਧਰ ਮਾਮਲੇ ਬਾਰੇ ਜਦੋਂ ਓਮ ਪ੍ਰਕਾਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਖਿਲਾਫ ਗਲਤ ਕੇਸ ਕੀਤਾ ਗਿਆ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਪੁਲਸ ਨੇ ਉਕਤ ਰਿਪੋਰਟ ਨੂੰ ਅਜੇ ਕੋਰਟ ਵਿਚ ਪੇਸ਼ ਕਰਨਾ ਹੈ। ਓਮ ਪ੍ਰਕਾਸ਼ ਨੇ ਕਿਹਾ ਕਿ ਜੋ ਦੋਸ਼ ਉਸ 'ਤੇ ਲਾਏ ਗਏ ਸਨ, ਉਹ ਗਲਤ ਸਨ। ਉਨ੍ਹਾਂ ਨੇ ਔਰਤ ਨੂੰ ਕੋਈ ਧਮਕੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ ਉਨ੍ਹਾਂ ਇਨਸਾਫ ਲਈ ਕਾਨੂੰਨੀ ਲੜਾਈ ਲੜੀ ਪਰ ਔਰਤ ਦੁਬਾਰਾ ਮੀਡੀਆ ਦਾ ਸਹਾਰਾ ਲੈ ਕੇ ਮਾਮਲੇ ਨੂੰ ਲਟਕਾਉਣਾ ਚਾਹੁੰਦੀ ਹੈ।
ਯੂਥ ਕਾਂਗਰਸ ਚੋਣਾਂ 'ਚ ਸੰਤੋਖ ਚੌਧਰੀ ਤੇ ਵਿਕਰਮਜੀਤ ਚੌਧਰੀ ਵੀ ਬਚਾ ਨਹੀਂ ਸਕੇ ਆਪਣੀ ਸਾਖ
NEXT STORY