ਰਾਹੋਂ (ਪ੍ਰਭਾਕਰ)— ਨਾਬਾਲਗ ਲੜਕੀ ਨਾਲ ਮਤਰੇਈ ਮਾਂ ਦੀ ਸਹਿਮਤੀ ਨਾਲ ਮੂੰਹ-ਬੋਲੇ ਮਾਮੇ ਵੱਲੋਂ ਜਬਰ-ਜ਼ਨਾਹ ਕਰਨ ਦੇ ਮੁਲਜ਼ਮ ਮਤਰੇਈ ਮਾਂ ਅਤੇ ਮਾਮੇ ਨੂੰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ 16 ਸਾਲ ਦੀ ਨਾਬਾਲਗ ਵਿਦਿਆਰਥਣ ਦੇ ਬਿਆਨਾਂ 'ਤੇ ਉਸ ਦੀ ਮਤਰੇਈ ਮਾਂ ਆਸ਼ਾ ਰਾਣੀ ਅਤੇ ਮੂੰਹ-ਬੋਲੇ ਮਾਮੇ ਰਵੀ ਰਾਏ ਦੇ ਖਿਲਾਫ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਧਾਰਾ 376 ਅਧੀਨ ਏ. ਐੱਸ. ਆਈ. ਮਨਪ੍ਰੀਤ ਕੌਰ ਅਤੇ ਏ. ਐੱਸ. ਆਈ. ਕਰਮਜੀਤ ਸਿੰਘ ਨੇ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਅੱਜ ਪੁਲਸ ਨੂੰ ਉਸ ਵੇਲੇ ਸਫਲਤਾ ਪ੍ਰਾਪਤ ਹੋਈ ਜਦੋਂ ਇਹ ਦੋਵੇਂ ਮੁਲਜ਼ਮ ਆਸ਼ਾ ਰਾਣੀ ਅਤੇ ਰਵੀ ਰਾਏ ਬੱਸ ਅੱਡਾ ਰਾਹੋਂ ਤੋਂ ਬੱਸ ਚੜ੍ਹ ਕੇ ਫਰਾਰ ਹੋਣ ਦੀ ਤਾਕ 'ਚ ਸਨ। ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਅੱਜ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕੀਤਾ। ਜੱਜ ਸਾਹਿਬ ਦੇ ਹੁਕਮਾਂ 'ਤੇ ਇਨ੍ਹਾਂ ਦੋਵਾਂ ਨੂੰ ਜੇਲ ਭੇਜਿਆ।
ਜੇਕਰ ਹੋਲੀ 'ਤੇ ਜਾਣਾ ਹੈ ਘਰ ਤਾਂ ਜਲਦੀ ਕਰਵਾ ਲਓ ਰੇਲ ਟਿਕਟ ਬੁੱਕ
NEXT STORY