ਫਿਲੌਰ, (ਭਾਖਡ਼ੀ) : ਫਿਲੌਰ ਪੁਲਸ ਨੇ ਬੱਸ ’ਚ ਬੈਠੇ ਇਕ ਯਾਤਰੀ ਤੋਂ ਇਕ ਕਿਲੋ ਸੋਨਾ ਫੜਿਆ। ਵਿਅਕਤੀ ਵੱਲੋਂ ਫਡ਼ੇ ਸੋਨੇ ਦੇ ਸਬੰਧ ਵਿਚ ਕੋਈ ਦਸਤਾਵੇਜ਼ ਨਾ ਦੇਣ ਕਾਰਨ ਪੁਲਸ ਨੇ ਆਮਦਨ ਕਰ ਅਤੇ ਈ.ਡੀ. ਵਿਭਾਗ ਦੇ ਅਧਿਕਾਰੀਆ ਨੂੰ ਬੁਲਾ ਕੇ ਸੋਨਾ ਅਤੇ ਵਿਅਕਤੀ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਡੀ.ਐੱਸ.ਪੀ. ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ ਥਾਣਾ ਮੁਖੀ ਸੁੱਖਾ ਸਿੰਘ ਅਤੇ ਐੱਸ.ਆਈ. ਸੁਰਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਸਤਲੁਜ ਦਰਿਆ ਦੇ ਨੇਡ਼ੇ ਹਾਈਟੈਕ ਨਾਕੇ ‘ਤ ਆਉਣ ਜਾਣ ਵਾਲੇ ਵਾਹਨਾਂ ਦੀ ਜਾਂਚ ਕਰ ਰਹੇ ਸਨ ਕਿ ਉਸੇ ਸਮੇਂ ਉਨ੍ਹਾਂ ਨੇ ਲੁਧਿਆਣਾ ਵੱਲੋਂ ਆ ਰਹੀ ਬੱਸ ਨੂੰ ਰੁਕਵਾ ਕੇ ਉਸ ਵਿਚ ਬੈਠੇ ਯਾਤਰੀਆਂ ਦੇ ਸਮਾਨ ਦੀ ਜਾਂਚ ਕੀਤੀ ਤਾਂ ਪੁਲਸ ਨੂੰ ਸੁਨੀਲ ਦੱਤ ਪੁੱਤਰ ਓਮ ਪ੍ਰਕਾਸ਼ ਵਾਸੀ ਜੰਮ ਦੇ ਹੱਥ ਵਿਚ ਫਡ਼ੇ ਬੈਗ ਵਿਚੋਂ ਇਕ ਕਿਲੋ ਸ਼ੁੱਧ ਸੋਨਾ ਮਿਲਿਆ। ਪੁਲਸ ਨੇ ਜਦੋਂ ਸੁਨੀਲ ਦੱਤ ਨੂੰ ਬੱਸ ਤੋਂ ਥੱਲੇ ਉਤਾਰ ਕੇ ਉਸ ਤੋਂ ਫਡ਼ੇ ਗਏ ਸੋਨੇ ਦੇ ਦਸਤਾਵੇਜ਼ ਮੰਗੇ ਤਾਂ ਉਹ ਕੋਈ ਵੀ ਦਸਤਾਵੇਜ਼ ਨਹੀਂ ਪੇਸ਼ ਕਰ ਸਕਿਆ। ਉਸ ਨੇ ਸਿਰਫ ਇੰਨਾ ਹੀ ਦੱਸਿਆ ਕਿ ਉਹ ਇਹ ਸੋਨਾ ਦਿੱਲੀ ਤੋਂ ਜੰਮੂ ਲਿਜਾ ਰਿਹਾ ਸੀ ਜਿਸ ’ਤੇ ਪੁਲਸ ਨੇ ਆਮਦਨ ਕਰ ਅਤੇ ੲ ੀ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਫਡ਼ਿਆ ਸੋਨਾ ਅਤੇ ਵਿਅਕਤੀ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਅਗਲੀ ਜਾਂਚ ਪੁਲਸ ਅਤੇ ਵਿਭਾਗ ਦੇ ਅਧਿਕਾਰੀ ਸਾਂਝੇ ਰੂਪ ਵਿਚ ਕਰਨਗੇ।
ਨਾਬਾਲਗ ਲਡ਼ਕੇ ਨਾਲ ਕੁਕਰਮ ਕਰਨ ਦੇ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ 25,000 ਜੁਰਮਾਨਾ
NEXT STORY