ਜਲੰਧਰ (ਗੁਲਸ਼ਨ)— ਜੀ. ਐੱਸ. ਟੀ. ਮਹਿਕਮੇ ਦੇ ਮੋਬਾਇਲ ਵਿੰਗ ਦੇ ਏ. ਈ. ਟੀ. ਸੀ. ਜੀ. ਐੱਸ. ਗਰਚਾ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਈ. ਟੀ. ਓ. ਦਵਿੰਦਰ ਸਿੰਘ ਪੰਨੂ ਅਤੇ ਪਵਨ ਕੁਮਾਰ ਵੱਲੋਂ ਬੀਤੇ ਦਿਨੀਂ ਫੜੇ ਗਏ ਜੁੱਤੀਆਂ ਦੇ 46 ਨਗ ਅਤੇ ਰੇਲਵੇ ਸਟੇਸ਼ਨ ਦੇ ਬਾਹਰੋਂ ਕਬਜ਼ੇ ਵਿਚ ਲਏ ਪਾਨ ਮਸਾਲੇ ਦੇ 40 ਨਗ ਅਜੇ ਵੀ ਮਹਿਕਮੇ ਦੇ ਕਬਜ਼ੇ ਵਿਚ ਹੀ ਹਨ।
ਵਰਣਨਯੋਗ ਹੈ ਕਿ ਬੀਤੇ ਦਿਨੀਂ ਫੁੱਟਬਾਲ ਚੌਕ ਨੇੜੇ ਜੀ. ਐੱਸ. ਟੀ. ਮਹਿਕਮੇ ਦੇ ਮੋਬਾਇਲ ਵਿੰਗ ਵੱਲੋਂ ਜੁੱਤੀਆਂ ਦੇ ਨਗਾਂ ਦੀ ਗੱਡੀ ਫੜੀ ਗਈ ਸੀ, ਜਿਸ 'ਚੋਂ ਕਾਫੀ ਨਗ ਡਲਿਵਰ ਹੋ ਚੁੱਕੇ ਸਨ। ਲਗਭਗ 18 ਨਗ ਹੀ ਬਚੇ ਸਨ, ਜਿਨ੍ਹਾਂ ਨੂੰ ਮਹਿਕਮੇ ਨੇ ਮੌਕੇ 'ਤੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਅਜੇ ਇਹ ਮਾਲ ਛੁੱਟਿਆ ਨਹੀਂ ਸੀ ਕਿ ਦੋ ਦਿਨਾਂ ਬਾਅਦ ਸ਼ਨੀਵਾਰ ਨੂੰ ਥਾਣਾ ਨੰਬਰ 3 ਦੇ ਨਾਲ ਲੱਗਦੀ ਪਾਰਕਿੰਗ ਵਿਚੋਂ ਅਧਿਕਾਰੀਆਂ ਨੇ ਜੁੱਤੀਆਂ ਦੇ ਨਗਾਂ ਨਾਲ ਭਰੀ ਇਕ ਹੋਰ ਗੱਡੀ ਫੜ ਲਈ, ਜਿਸ ਵਿਚ 38 ਨਗ ਸਨ। ਇਹ ਗੱਡੀ ਵੀ ਉਕਤ ਵਿਅਕਤੀ ਦੀ ਹੀ ਸੀ।
ਫੜੇ ਜੁੱਤੀਆਂ ਦੇ ਕੁੱਲ 46 ਨਗ ਜੀ. ਐੱਸ. ਟੀ. ਭਵਨ ਵਿਚ ਪਏ ਹਨ। ਮਹਿਕਮੇ ਵੱਲੋਂ ਮੰਗਲਵਾਰ ਇਨ੍ਹਾਂ ਨਗਾਂ ਦੀ ਵੈਰੀਫਿਕੇਸ਼ਨ ਸ਼ੁਰੂ ਕੀਤੀ ਗਈ। ਅਧਿਕਾਰੀਆਂ ਮੁਤਾਬਕ ਵੈਰੀਫਿਕੇਸ਼ਨ ਦੌਰਾਨ ਵਧੇਰੇ ਨਗਾਂ ਦੇ ਬਿੱਲ ਨਹੀਂ ਪਾਏ ਗਏ ਅਤੇ ਜਿਨ੍ਹਾਂ ਲੋਕਾਂ ਦੇ ਬਿੱਲ ਸਨ, ਉਹ ਮਾਲ ਦੇ ਨਾਲ ਮੈਚ ਨਹੀਂ ਹੋਏ, ਜਿਸ ਕਾਰਨ ਮਾਲ ਛੱਡਿਆ ਨਹੀਂ ਗਿਆ। ਅਧਿਕਾਰੀਆਂ ਨੇ ਦੱਿਸਆ ਕਿ ਬੁੱਧਵਾਰ ਨੂੰ ਮਾਲ ਦੀ ਵੈਲਿਊਏਸ਼ਨ ਕਰਵਾਈ ਜਾਵੇਗੀ, ਜਿਸ ਦੇ ਆਧਾਰ 'ਤੇ ਬਣਦੀ ਕਾਰਵਾਈ ਕਰਕੇ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਦੇ ਬਾਹਰੋਂ ਫੜੇ ਪਾਨ ਮਸਾਲੇ ਦੇ 40 ਨਗ ਵੀ ਮਹਿਕਮੇ ਦੇ ਕਬਜ਼ੇ ਵਿਚ ਹੀ ਹਨ। ਇਨ੍ਹਾਂ ਨਗਾਂ ਦੇ ਮਾਲਕਾਂ ਵੱਲੋਂ ਬਿੱਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ 2 ਦਿਨਾਂ ਬਾਅਦ ਵੀ ਅਜੇ ਤੱਕ ਮਾਲ ਦੇ ਬਿੱਲ ਅਧਿਕਾਰੀਆਂ ਤੱਕ ਨਹੀਂ ਪਹੁੰਚੇ।
ਈ. ਟੀ. ਓ. ਦਵਿੰਦਰ ਸਿੰਘ ਪੰਨੂ ਨੇ ਕਿਹਾ ਕਿ ਮਾਲ ਨੂੰ ਛੁਡਾਉਣ ਲਈ ਕੋਈ ਵੀ ਉਨ੍ਹਾਂ ਕੋਲ ਨਹੀਂ ਆਇਆ, ਜਿਸ ਦੇ ਆਉਣ ਤੋਂ ਬਾਅਦ ਮਾਲ ਅਤੇ ਬਿੱਲਾਂ ਦੀ ਜਾਂਚ ਕੀਤੀ ਜਾਵੇਗੀ। ਟੈਕਸ ਚੋਰੀ ਕਰਨ ਵਾਲਿਆਂ ਦਾ ਕਿਸੇ ਵੀ ਕੀਮਤ 'ਤੇ ਲਿਹਾਜ਼ ਨਹੀਂ ਕੀਤਾ ਜਾਵੇਗਾ।
'ਡੇਰਾ ਬਿਆਸ' ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖ਼ਬਰ, ਸਾਰੇ ਸਮਾਗਮ ਇਸ ਤਾਰੀਖ਼ ਤੱਕ ਰਹਿਣਗੇ ਰੱਦ
NEXT STORY