ਜਲੰਧਰ (ਜ.ਬ.)–ਬੀਤੇ ਹਫਤੇ ਜੀ.ਐੱਸ.ਟੀ. ਮੋਬਾਇਲ ਵਿੰਗ ਵੱਲੋਂ ਲਾਡੋਵਾਲ ਟੋਲ ਪਲਾਜ਼ਾ, ਫਗਵਾੜਾ ਅਤੇ ਹੁਸ਼ਿਆਰਪੁਰ ਵਿਚ ਕੀਤੀ ਗਈ ਨਾਕਾਬੰਦੀ ਦੌਰਾਨ 6 ਟਰੱਕ ਵੱਖ-ਵੱਖ ਤਰ੍ਹਾਂ ਦੇ ਮਾਲ ਨਾਲ ਲੱਦੇ ਫੜੇ ਗਏ ਸਨ, ਜੋ ਕਿ ਬਿਨਾਂ ਕਿਸੇ ਬਿੱਲ ਅਤੇ ਬਿਨਾਂ ਟੈਕਸ ਅਦਾ ਕੀਤੇ ਆਏ ਸਨ। ਵਿਭਾਗ ਵਿਚ ਲਗਾਤਾਰ ਮਾਮਲੇ ਦੀ ਜਾਂਚ ਜਾਰੀ ਹੈ।
ਜਾਣਕਾਰੀ ਦਿੰਦਿਆਂ ਵਿਭਾਗ ਦੇ ਸਹਾਇਕ ਕਮਿਸ਼ਨਰ ਡੀ. ਐੱਸ. ਗਰਚਾ ਨੇ ਦੱਸਿਆ ਕਿ ਜਿਹੜੇ ਕਾਰੋਬਾਰੀਆਂ ਦਾ ਇਹ ਮਾਲ ਸੀ, ਉਨ੍ਹਾਂ ਕੋਲੋਂ ਮਾਲ ਨਾਲ ਸਬੰਧਤ ਬਿੱਲ ਅਤੇ ਕਾਗਜ਼ਾਤ ਮੰਗਵਾਏ ਗਏ ਹਨ। ਕਾਰੋਬਾਰੀਆਂ ਵੱਲੋਂ ਕਈ ਤਰ੍ਹਾਂ ਦੇ ਕਾਗਜ਼ਾਤ ਵਿਭਾਗ ਨੂੰ ਦਿੱਤੇ ਗਏ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ ਅਤੇ ਸੋਮਵਾਰ ਤੱਕ ਸਾਰੇ ਮਾਮਲੇ ਦੀ ਜਾਂਚ ਤੋਂ ਬਾਅਦ ਜਿਹੜਾ ਸਾਮਾਨ ਬਿਨਾਂ ਬਿੱਲ ਅਤੇ ਬਿਨਾਂ ਟੈਕਸ ਅਦਾ ਕੀਤੇ ਪਾਇਆ ਗਿਆ, ਉਸ ’ਤੇ ਜੁਰਮਾਨਾ ਲਾਇਆ ਜਾਵੇਗਾ।
ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀਆਂ ਮੋਦੀ ਸਰਕਾਰ ਕਰ ਰਹੀ ਹੈ ਸਾਜ਼ਿਸ਼ਾਂ : ਲੁਬਾਣਾ
NEXT STORY