ਨਕੋਦਰ (ਪਾਲੀ)— ਕਾਂਗਰਸ ਸਰਕਾਰ ਲੋਕਤੰਤਰ ਦਾ ਸ਼ਰੇਆਮ ਘਾਣ ਤੇ ਧੱਕੇ ਨਾਲ ਹਰ ਹੱਥ ਕੰਢੇ ਅਪਣਾ ਕੇ ਨਕੋਦਰ ਸਹਿਕਾਰੀ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਦੀਆਂ ਚੋਣਾਂ 'ਚ ਜਿੱਤਣਾ ਚਾਹੁੰਦੀ ਹੈ ਪਰ ਅਕਾਲੀ ਦਲ ਅਤੇ ਕਿਸਾਨ ਆਗੂ ਕਾਂਗਰਸ ਦੇ ਇਨ੍ਹਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਇਹ ਪ੍ਰਗਟਾਵਾ ਹਲਕਾ ਵਿਧਾਇਕ ਜਥੇ. ਗੁਰਪ੍ਰਤਾਪ ਸਿੰਘ ਵਡਾਲਾ ਨੇ ਡਾਇਰੈਕਟਰਜ਼ ਦੀਆਂ ਚੋਣਾਂ ਦੇ ਨਾਮੀਨੇਸ਼ਨ ਭਰਨ ਦੇ ਆਖਰੀ ਦਿਨ ਸੈਂਕੜੇ ਅਕਾਲੀ ਆਗੂਆਂ ਅਤੇ ਕਿਸਾਨਾਂ ਦੀ ਹਾਜ਼ਰੀ 'ਚ ਮਿੱਲ ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਹਲਕਾ ਵਿਧਾਇਕ ਵਡਾਲਾ ਨੇ ਕਿਹਾ ਕਿ 13 ਦਸੰਬਰ ਨੂੰ 'ਦਿ ਨਕੋਦਰ ਸਹਿਕਾਰੀ ਖੰਡ ਮਿੱਲਜ਼' ਦੇ ਬੋਰਡ ਆਫ ਡਾਇਰੈਕਟਰ ਦੀਆਂ 10 ਸੀਟਾਂ 'ਤੇ ਚੋਣ ਹੋਣੀ ਹੈ, ਜਿਸ 'ਚ 8 ਵਿਅਕਤੀਗਤ ਜ਼ੋਨਾਂ ਅਤੇ 2 ਸਹਿਕਾਰੀ ਸਭਾਵਾਂ 'ਚ ਡਾਇਰੈਕਟਰਜ਼ ਚੁਣੇ ਜਾਣੇ ਹਨ।
ਸਹਿਕਾਰੀ ਸਭਾਵਾਂ ਵੋਟ ਪਾਉਣ ਲਈ ਆਪਣਾ ਇਕ ਮੈਂਬਰ ਨਾਮਜ਼ਦ ਕਰਦੀਆਂ ਹਨ। 2 ਸਹਿਕਾਰੀ ਸਭਾਵਾਂ 'ਚ ਜ਼ੋਨ ਨੰ. 9 ਨਕੋਦਰ ਅਤੇ ਜ਼ੋਨ ਨੰ. 10 ਸ਼ਾਹਕੋਟ ਦੇ ਡਾਇਰੈਕਟਰਜ਼ ਦੀ ਚੋਣ ਲਈ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਵੱਲੋਂ ਮਤਿਆਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਹਿਕਾਰੀ ਖੰਡ ਮਿੱਲਜ਼ ਨਕੋਦਰ ਦੇ ਦਫਤਰ 'ਚ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ ਸੀ, ਜਿਸ ਲਈ ਅਕਾਲੀ ਸਮਰਥਕਾਂ ਵੱਲੋਂ ਜ਼ੋਨ ਨੰ. 9 ਨਕੋਦਰ ਲਈ 85 ਦੇ ਕਰੀਬ ਕਾਪੀਆਂ ਅਤੇ ਜ਼ੋਨ ਨੰ. 10 ਸ਼ਾਹਕੋਟ ਲਈ 60 ਕਾਪੀਆਂ ਸਹਿਕਾਰੀ ਸਭਾਵਾਂ ਵੱਲੋਂ ਨਾਮਜ਼ਦ ਮੈਂਬਰ ਜਮ੍ਹਾ ਕਰਵਾਉਣ ਲਈ ਮਿੱਲ ਦੇ ਦਫਤਰ 'ਚ ਪਹੁੰਚੇ ਪਰ ਅਧਿਕਾਰੀਆਂ ਨੇ ਨਿਯਮਾਂ ਨੂੰ ਛਿੱਕੇ ਢੰਗ ਕੇ ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਅਤੇ ਨਕੋਦਰ ਦੇ ਹਲਕਾ ਇੰਚਾ. ਜਗਬੀਰ ਸਿੰਘ ਬਰਾੜ ਦੇ ਨਿਰਦੇਸ਼ਾਂ 'ਤੇ ਸਾਡੀਆ ਉਕਤ ਜ਼ੋਨਾਂ ਲਈ ਕਾਪੀਆਂ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਕਿ ਕਾਂਗਰਸੀ ਨੂੰ ਲਾਭ ਮਿਲ ਸਕੇ। ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਨੂੰ ਸਰਟੀਫਿਕੇਟ ਵੀ ਨਹੀਂ ਦਿੱਤੇ ਜਾ ਰਹੇ।
ਸਰਟੀਫਿਕੇਟ ਤੋਂ ਬਿਨਾਂ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕਰ ਸਕਦੇ। ਇਹ ਨਕੋਦਰ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਮਿੱਲ ਦੇ ਜਨਰਲ ਮੈਨੇਜਰ ਵੀ ਕਾਂਗਰਸੀ ਲੀਡਰਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ। ਜਦੋਂ ਅਸੀਂ ਕਾਪੀਆਂ ਜਮ੍ਹਾ ਕਰਵਾਉਣ ਆਏ ਤਾਂ ਜਨਰਲ ਮੈਨੇਜਰ ਆਪਣੇ ਕਮਰੇ 'ਚੋਂ ਉੱਠ ਕੇ ਚਲੇ ਗਏ। ਜਦਕਿ ਪਿਛਲੇ 10 ਸਾਲ ਅਕਾਲੀ-ਭਾਜਪਾ ਸਰਕਾਰ ਸਮੇਂ ਇਸ ਤਰ੍ਹਾਂ ਦੀ ਕਦੇ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ। ਇਸ ਮੌਕੇ ਸਾਧੂ ਸਿੰਘ ਸਾ. ਚੇਅਰਮੈਨ ਸ਼ੂਗਰ ਮਿੱਲਜ਼ ਨਕੋਦਰ, ਹਰਭਜਨ ਸਿੰਘ ਹੁੰਦਲ, ਸੋਹਣ ਸਿੰਘ, ਸੁਖਵੰਤ ਸਿੰਘ ਰੈਲੋ, ਅਵਤਾਰ ਸਿੰਘ ਮਾਲੋਵਾਲ, ਗੁਰਜੀਤ ਸਿੰਘ, ਜਥੇ. ਊਧਮ ਸਿੰਘ, ਜਥੇ.ਲਸ਼ਕਰ ਸਿੰਘ, ਅਮਰੀਕ ਸਿੰਘ, ਕੇਵਲ ਸਿੰਘ, ਬਲਦੇਵ ਸਿੰਘ, ਰਵਿੰਦਰ ਗੋਲੂ, ਚਰਨ ਸਿੰਘ, ਮਨਜੀਤ ਸਿੰਘ, ਗੁਰਚੇਤਨ ਸਿੰਘ ਆਦਿ ਹਾਜ਼ਰ ਸਨ।
ਬ੍ਰਿਟਿਸ਼ ਸਿੱਖ ਕੁੜੀਆਂ ਨਾਲ ਪਾਕਿਸਤਾਨੀ ਗੈਂਗ ਸੈਕਸ ਸੋਸ਼ਣ ਦਾ ਮਾਮਲਾ ਗਰਮਾਇਆ
NEXT STORY