ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਨੌਜਵਾਨ ਅਫਸਰ ਗੁਰਪ੍ਰੀਤ ਸਿੰਘ ਗਿੱਲ ਨੇ ਡੀ. ਐੱਸ. ਪੀ. ਟਾਂਡਾ ਦਾ ਅਹੁਦਾ ਸੰਭਾਲ ਲਿਆ ਹੈ। ਸ਼ਹੀਦ ਭਗਤ ਸਿੰਘ ਨਗਰ ਤੋਂ ਤਬਦੀਲ ਹੋ ਕੇ ਟਾਂਡਾ ਆਏ ਡੀ. ਐੱਸ. ਪੀ. ਗਿੱਲ 2014 ਬੈਚ ਦੇ ਪੀ. ਪੀ. ਐੱਸ. ਅਧਿਕਾਰੀ ਹਨ। ਸਬ ਡਿਵੀਜ਼ਨ ਟਾਂਡਾ ਦੇ ਮੁੜ ਬਹਾਲ ਹੋਣ ਤੋਂ ਬਾਅਦ ਅਹੁਦਾ ਸੰਭਾਲਣ ਵਾਲੇ ਡੀ. ਐੱਸ. ਪੀ . ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਇਲਾਕੇ 'ਚ ਅਮਨ ਚੈਨ ਅਤੇ ਸੁਰੱਖਿਆ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਨਾਲ-ਨਾਲ ਨਸ਼ੇ ਖਿਲਾਫ ਵਿੱਢੀ ਗਈ ਸਰਕਾਰ ਦੀ ਮੁਹਿੰਮ ਨੂੰ ਕਾਰਗਾਰ ਢੰਗ ਨਾਲ ਉੱਦਮ ਕੀਤੇ ਜਾਣਗੇ।
ਏ. ਐੱਸ. ਆਈ. ਦੀ ਅਪੀਲ, 'ਵਿਆਹ ਤੋਂ ਪਹਿਲਾਂ ਕਰਵਾਓ ਲੜਕਾ-ਲੜਕੀ ਦਾ ਡੋਪ ਟੈਸਟ'
NEXT STORY