ਟਾਂਡਾ (ਵਰਿੰਦਰ ਪੰਡਿਤ)— ਟਾਂਡਾ 'ਚ ਵੈਦ ਕ੍ਰਾਸ ਫਿਟ ਅਤੇ ਮਾਰਸ਼ਲ ਆਰਟ ਕਲੱਬ ਵੱਲੋਂ ਜ਼ਿਲਾ ਪੁਲਸ ਦੀ ਮਦਦ ਨਾਲ ਰਾਨ ਫਾਰ ਹੈਲਥ ਐਂਡ ਪੀਸ ਮੈਰਾਥਨ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਗਗਨ ਵੈਧ ਦੀ ਅਗਵਾਈ 'ਚ ਨਸ਼ਿਆਂ ਖਿਲਾਫ ਜਾਗਰੂਕਤਾ ਲਈ ਇਸ ਹਾਫ ਮੈਰਾਥਨ ਦਾ ਉਦਘਾਟਨ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਕੀਤਾ। ਅਹੀਆਪੁਰ ਤੋਂ ਸ਼ੁਰੂ ਹੋਈ ਮੈਰਾਥਨ ਦੌੜ 'ਚ ਸ਼ਾਮਲ ਦੌੜਾਕਾਂ ਨੇ ਦਾਰਾਪੁਰ ਰੋਡ, ਥਾਣਾ ਰੋਡ, ਸਰਕਾਰੀ ਹਸਪਤਾਲ ਰੋਡ ਹੁੰਦੀ ਹੋਈ ਸ਼ਿਮਲਾ ਪਹਾੜੀ ਪਾਰਕ ਆ ਕੇ ਸੰਪੰਨ ਕੀਤੀ।
ਇਸ ਦੌੜ 'ਚ ਜਸਕਰਨ ਪਹਿਲੇ ਸਥਾਨ 'ਤੇ ਰਹੀ ਜਦਕਿ ਲਵਨੀਸ਼ ਦੂਜੇ, ਦਿਲਪ੍ਰੀਤ ਤੀਜੇ ਅਤੇ ਸੁਸ਼ਾਂਤ ਚੌਥੇ ਸਥਾਨ 'ਤੇ ਰਹੇ। ਸਮਾਪਤੀ ਸਮਾਗਮ 'ਚ ਮੁੱਖ ਮਹਿਮਾਨ ਡੀ. ਐੱਸ. ਪੀ. ਗਿੱਲ ਜੇਤੂਆਂ ਦੇ ਨਾਲ-ਨਾਲ ਸਾਰੇ ਮੁਕਾਬਲੇਬਾਜ਼ਾਂ ਅਤੇ ਸਹਿਯੋਗੀ ਸੰਸਥਾਵਾਂ ਲਾਇੰਸ ਕਲੱਬ ਟਾਂਡਾ ਗੌਰਵ, ਲਿਟਲ ਕਿੰਗਡਮ ਸਕੂਲ, ਟਾਂਡਾ ਯੂਨਾਈਟਿਡ ਕਲੱਬ ਦੇ ਮੈਂਬਰਾਂ ਨੂੰ ਸਨਮਾਨਤ ਕਰਦੇ ਹੋਏ ਪ੍ਰਬੰਧਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ 'ਚ ਦਿਲਚਸਪੀ ਦਿਖਾਉਣ ਦੀ ਪ੍ਰੇਰਣਾ ਦਿੱਤੀ।
ਕਾਂਗਰਸ ਤੇ ਅਕਾਲੀ ਦਲ ਤੋਂ ਪਹਿਲਾਂ 'ਆਪ' ਨੇ ਮਾਰੀ ਬਾਜ਼ੀ!
NEXT STORY