ਸੁਲਤਾਨਪੁਰ ਲੋਧੀ(ਸੋਢੀ)- ਸਬ ਡਵੀਜਨ ਸੁਲਤਾਨਪੁਰ ਲੋਧੀ ਦੇ ਕੁਝ ਪਿੰਡਾਂ ਚ ਅੱਜ ਬਾਅਦ ਦੁਪਹਿਰ ਤੇਜ ਹਨੇਰੀ ਨਾਲ ਗੜ੍ਹੇਮਾਰੀ ਹੋਣ ਕਾਰਨ ਕਣਕ ਤੇ ਹੋਰ ਫਸਲਾਂ ਨੂੰ ਨੁਕਸਾਨ ਹੋਣ ਦੀ ਖਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ 'ਚ ਤੇਜ ਹਨੇਰੀ ਚਲਦੀ ਰਹੀ ਪ੍ਰੰਤੂ ਨੇੜਲੇ ਪਿੰਡ ਸਰਾਏ ਜੱਟਾਂ , ਸਵਾਲ , ਉੱਚਾ ਬੋਹੜਵਾਲਾ, ਪਰਮਜੀਤਪੁਰ ਆਦਿ ਪਿੰਡਾਂ ਚ ਗੜ੍ਹੇਮਾਰੀ ਵੀ ਹੋਣ ਦੀ ਖਬਰ ਹੈ। ਦਾਨਾ ਮੰਡੀ ਪਰਮਜੀਤਪੁਰ ਵਿਖੇ ਵੀ ਗੜ੍ਹੇਮਾਰੀ ਤੇ ਬਾਰਿਸ ਕਾਰਨ ਮੰਡੀ ਵਿੱਚ ਫਸਲ ਲੈ ਕੇ ਆਏ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
17 ਤੋਲੇ ਸੋਨੇ ਦੇ ਗਹਿਣਿਆਂ ਸਮੇਤ ਦੋ ਨੌਜਵਾਨ ਕਾਬੂ, ਹੋਰ ਕੀਮਤੀ ਸਾਮਾਨ ਹੋਇਆ ਬਰਾਮਦ
NEXT STORY