ਗੁਰਾਇਆ, (ਜ. ਬ.)— ਪਿੰਡ ਸੰਗ ਢੇਸੀਆਂ ਵਿਖੇ ਇਕ ਬੁਲੇਟ ਮੋਟਰਸਾਈਕਲ 'ਤੇ ਜਾ ਰਹੇ ਇਕ ਪੁਲਸ ਹੈੱਡ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਤਨਾਮ ਸਿੰਘ ਪੁੱਤਰ ਭਜਨ ਸਿੰਘ ਵਾਸੀ ਰੁੜਕਾ ਕਲਾਂ ਜੋ ਕਿ ਪੰਜਾਬ ਪੁਲਸ 'ਚ ਬਤੌਰ ਹੈੱਡ ਕਾਂਸਟੇਬਲ ਨੌਕਰੀ ਕਰਦਾ ਸੀ, ਗੁਰਾਇਆ ਤੋਂ ਰੁੜਕਾ ਕਲਾਂ ਵੱਲ ਜਾ ਰਿਹਾ ਸੀ ਕਿ ਉਸ ਦਾ ਮੋਟਰਸਾਈਕਲ ਇਕ ਸਕੂਟੀ 'ਚ ਜਾ ਟਕਰਾਇਆ, ਇਸ ਦੌਰਾਨ ਸਤਨਾਮ ਸਿੰਘ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਲੋਕ ਫਗਵਾੜਾ ਹਸਪਤਾਲ ਲੈ ਕੇ ਗਏ, ਜਿਥੋਂ ਰੈਫਰ ਕਰਨ 'ਤੇ ਉਸ ਨੂੰ ਤੁਰੰਤ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਗੰਭੀਰ ਸੱਟ ਹੋਣ ਕਾਰਣ ਮੌਤ ਹੋ ਗਈ। ਗੁਰਾਇਆ ਪੁਲਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੈਨੇਡਾ ਤੋਂ ਪਰਤੇ ਸਾਬਕਾ ਸਰਪੰਚ ਦੀ ਸੜਕ ਹਾਦਸੇ 'ਚ ਮੌਤ
NEXT STORY