ਕਪੂਰਥਲਾ, (ਜ.ਬ.)- ਸਿਵਲ ਸਰਜਨ ਕਪੂਰਥਲਾ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਐੱਸ. ਐੱਮ. ਓ. ਕਾਲਾ ਸੰਘਿਅਾਂ ਡਾ. ਸੀਮਾ ਦੀ ਆਗਵਾਈ ਹੇਠ ਮੈਡੀਕਲ ਹੈਲਥ ਵਿਭਾਗ ਦੇ ਅਧਿਕਾਰੀ ਗੁਰਿੰਦਰ ਸਿੰਘ ਰੰਧਾਵਾ ਨੇ ਅੱਜ ਆਪਣੇ ਸਾਥੀਆਂ ਦੀ ਹਾਜ਼ਰੀ ਦੌਰਾਨ ਵੱਖ-ਵੱਖ ਸਿੱਖਿਆ ਸੰਸਥਾਵਾਂ ਤੇ ਬਿਜਲੀ ਘਰ ਖੈਡ਼ਾ ਮੰਦਰ ਕਪੂਰਥਲਾ ’ਚੋਂ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ। ਉਪ ਮੰਡਲ ਖੈਡ਼ਾ ਮੰਦਰ, ਸਰਕਾਰੀ ਸੀ. ਸੈ. ਸਕੂਲ ਹੁਸੈਨਪੁਰ, ਮਿਡਲ ਸਕੂਲ ਹੁਸੈਨਪੁਰ ਆਦਿ ’ਚ ਪੀਣ ਲਈ ਵਰਤੇ ਜਾਂਦੇ ਪਾਣੀ ਦੀ ਜਾਂਚ ਕਰਨ ਲਈ ਸੈਂਪਲ ਲੈਣ ਉਪਰੰਤ ਦੱਸਿਆ ਕਿ ਇਨ੍ਹਾਂ ਪੀਣ ਵਾਲੇ ਪਾਣੀ ਦੇ ਸੈਂਪਲਾਂ ਨੂੰ ਜਾਂਚ ਲਈ ਸਟੇਟ ਪਬਲਿਕ ਹੈਲਥ ਲੈਬਾਰਟਰੀ, ਚੰਡੀਗਡ਼੍ਹ ਭੇਜਿਆ ਜਾਵੇਗਾ, ਜਿਥੇ ਜਾਂਚ ਕਰ ਕੇ ਇਹ ਪਤਾ ਲਗਾਇਆ ਜਾਵੇਗਾ ਕਿ ਉਕਤ ਸੰਸਥਾਵਾਂ ’ਚ ਪੀਣ ਲਈ ਵਰਤਿਆ ਜਾ ਰਿਹਾ ਪਾਣੀ ਪੀਣ ਯੋਗ ਹੈ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਰਿਪੋਰਟਾਂ ਪ੍ਰਾਪਤ ਹੋਣ ਪਿੱਛੋਂ ਉਕਤ ਸਰਕਾਰੀ ਸੰਸਥਾਵਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਐੱਸ. ਡੀ. ਓ. (ਇੰਜੀ.) ਗੁਰਨਾਮ ਸਿੰਘ ਬਾਜਵਾ, ਕਲਰਕ ਵਿਲੀਅਮ, ਲਾਈਨਮੈਨ ਗੁਰਮੇਲ ਸਿੰਘ, ਮੀਟਰ ਰੀਡਰ ਰਘੁਬੀਰ ਸਿੰਘ, ਲਾਈਨਮੈਨ ਹਰਬੰਸ ਸਿੰਘ, ਐੱਸ. ਆਈ. ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਪਰਗਟ ਸਿੰਘ ਤੇ ਜਗਜੀਤ ਸਿੰਘ ਆਦਿ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਹੈਲਥ ਇੰਸਪੈਕਟਰ ਗੁਰਿੰਦਰ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਪੁਰਜ਼ੋਰ ਉਪਰਾਲਾ ਹੈ ਕਿ ਸੂਬੇ ਦੇ ਹਰੇ ਨਾਗਰਿਕ ਨੂੰ ਸਾਫ ਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਤਾਂ ਜੋ ਪੰਜਾਬ ਦੇ ਲੋਕ ਸਿਹਤਮੰਦ ਬਣ ਸਕਣ ਤੇ ਬੀਮਾਰੀਆਂ ਤੋਂ ਦੂਰ ਰਹਿ ਸਕਣ।
ਮੌਤ ਦਾ ਦੂਤ ਬਣ ਸਡ਼ਕਾਂ ’ਤੇ ਦੌਡ਼ ਰਹੇ ਹਨ ਓਵਰਲੋਡਿਡ ਵਾਹਨ
NEXT STORY