ਭੋਗਪੁਰ,(ਰਾਜੇਸ਼ ਸੂਰੀ) ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ’ਤੇ ਸਥਿਤ ਕਸਬਾ ਭੋਗਪੁਰ ਦੇ ਆਦਮਪੁਰ ਟੀ-ਪੁਆਇੰਟ ਚੌਕ ਵਿਚ ਅੱਜ ਇਕ ਮਹਿੰਦਰਾ ਪਿਕਅੱਪ ਜੀਪ ਵੱਲੋਂ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਹਰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਟਨੂਰਾ ਲੁਬਾਣਾ ਨੇ ਪੁਲਸ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦਾ ਸਹੁਰਾ ਚਮਨ ਲਾਲ ਪੁੱਤਰ ਪਿਆਰਾ ਲਾਲ ਵਾਸੀ ਲੁਹਾਰਾਂ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਭੋਗਪੁਰ ਆਇਆ ਸੀ। ਜਦੋਂ ਚਮਨ ਲਾਲ ਆਦਮਪੁਰ ਟੀ ਪੁਆਇੰਟ ਚੌਕ ਤੋਂ ਕੁਝ ਅੱਗੇ ਪੁੱਜਾ ਤਾਂ ਪਠਾਨਕੋਟ ਸਾਈਡ ਵੱਲੋਂ ਆ ਰਹੀ ਤੇਜ਼ ਰਫਤਾਰ ਮਹਿੰਦਰਾ ਪਿਕਅੱਪ ਗੱਡੀ ਵੱਲੋਂ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰੀ ਅਤੇ ਪਿਕਅੱਪ ਗੱਡੀ ਚਾਲਕ ਮੋਟਰਸਾਈਕਲ ਨੂੰ ਕਾਫੀ ਦੂਰ ਤੱਕ ਘੜੀਸਦਾ ਲੈ ਗਿਆ, ਜਿਸ ਕਾਰਨ ਚਮਨ ਲਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉੱਕਤ ਪਿੱਕਅਪ ਗੱਡੀ ਚਾਲ ਕ ਗੱਡੀ ਨੂੰ ਲੈ ਕੇ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਲੋਕਾਂ ਨੇ ਜ਼ਖਮੀ ਚਮਨ ਲਾਲ ਨੂੰ ਇਕ ਹਸਪਤਾਲ ਪੁੰਹਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵੱਲੋਂ ਹਾਦਸੇ ਵਾਲੇ ਸਥਾਨ ਦੇ ਆਸ ਪਾਸ ਲੱਗੇ ਕੈਮਰਿਆਂ ਦੀ ਮਦਦ ਨਾਲ ਉਕਤ ਮਹਿੰਦਰਾ ਗੱਡੀ ਦੀ ਪਛਾਣ ਕਰ ਲਈ ਗਈ ਹੈ। ਇਹ ਹਾਦਸਾ ਮਹਿੰਦਰਾ ਪਿਕਅੱਪ ਗੱਡੀ ਨੰਬਰ ਪੀਬੀ 06 ਵੀ. 0963 ਦੇ ਨਾਮਾਲੂਮ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ। ਪੁਲਸ ਵੱਲੋਂ ਇਸ ਗੱਡੀ ਦੇ ਅਣਪਛਾਤੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਮ੍ਰਿਤਕ ਚਮਨ ਲਾਲ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ।
ਅੰਤਿਮ ਸੰਸਕਾਰ ਮੌਕੇ ਖੁੱਲ੍ਹੀ ਸਿਹਤ ਵਿਭਾਗ ਦੀ ਪੋਲ, ਪਿੰਡ 'ਚ ਗਰਮਾਇਆ ਮਾਹੌਲ
NEXT STORY