ਜਲੰਧਰ, (ਮਹੇਸ਼)- ਹਾਈ ਵੋਲਟੇਜ ਦੀਅਾਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਅਕਸ਼ੇ ਕੁਮਾਰ ਨਾਮਕ 6 ਸਾਲਾ ਬੱਚੇ ਦੀ ਅੱਜ ਸਵੇਰੇ ਮੌਤ ਹੋ ਗਈ। ਲੱਧੇਵਾਲੀ ਵਾਸੀ ਬੱਚੇ ਦੀ ਮਾਂ ਊਸ਼ਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਖੇਡਦਿਅਾਂ ਅਕਸ਼ੇ ਅਚਾਨਕ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ ਸੀ, ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ ਤੇ ਅੱਜ ਸਵੇਰੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਅਕਸ਼ੇ ਤਿੰਨ ਭਰਾ-ਭੈਣਾਂ ’ਚ ਦੂਜੇ ਨੰਬਰ ’ਤੇ ਸੀ। ਉਸ ਦੀ ਇਕ ਵੱਡੀ ਭੈਣ ਤੇ ਛੋਟਾ ਭਰਾ ਹੈ। ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਮਾਂ ਊਸ਼ਾ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਦਿਅਾਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਅਾਂ ਨੂੰ ਸੌਂਪ ਦਿੱਤੀ।
ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਜਲੰਧਰ ਵੇਚਣ ਆਏ ਸਨ ਸਮੱਗਲਰ, 75 ਪੇਟੀਆਂ ਸਣੇ 1 ਗ੍ਰਿਫਤਾਰ
NEXT STORY