ਜਲੰਧਰ (ਪੁਨੀਤ)— ਏ. ਡੀ. ਸੀ. ਕੁਲਵੰਤ ਸਿੰਘ ਨੇ ਫੌਜਦਾਰੀ ਜ਼ਾਬਤੇ ਦੀ ਧਾਰਾ 11 ਦੇ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਜਲੰਧਰ (ਦਿਹਾਤੀ) ਦੀ ਹੱਦ ਦੇ ਅੰਦਰ ਆਉਣ ਵਾਲੇ ਪੈਟਰੋਲ ਪੰਪਾਂ ਅਤੇ ਬੈਂਕਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਅਜਿਹੇ ਕੈਮਰੇ ਲਾਉਣ ਨੂੰ ਕਿਹਾ ਗਿਆ ਹੈ, ਜਿਸ ਵਿਚ 7 ਦਿਨ ਦੀ ਰਿਕਾਡਿੰਗ ਹੋਵੇ। ਇਕ ਹੋਰ ਹੁਕਮ 'ਚ ਜ਼ਿਲਾ ਜਲੰਧਰ (ਦਿਹਾਤੀ) ਦੀ ਹੱਦ ਦੇ ਅੰਦਰ ਆਉਂਦੇ ਹਾਈਵੇ 'ਤੇ ਸਥਿਤ ਮੈਰਿਜ ਪੈਲੇਸ/ਹੋਟਲ ਵੱਲੋਂ ਸੜਕਾਂ 'ਤੇ ਪਾਰਕਿੰਗ ਕਰਨ 'ਤੇ ਰੋਕ ਲਾਈ ਗਈ ਹੈ। ਉਥੇ ਸਮਾਗਮਾਂ ਦੌਰਾਨ ਸੜਕ 'ਤੇ ਪਟਾਕੇ ਚਲਾਉਣ ਅਤੇ ਫਾਇਰ ਬ੍ਰਿਗੇਡ ਕਰਨ 'ਤੇ ਪਾਬੰਦੀ ਲਾਈ ਹੈ। ਕੂੜਾ-ਕਰਕਟ ਆਦਿ ਨੂੰ ਖੁੱਲ੍ਹੇ ਵਿਚ ਅੱਗ ਲਗਾਉਣ 'ਤੇ ਪਾਬੰਦੀ ਲਾਈ ਹੈ। ਇਹ ਹੁਕਮ 16.08.2019 ਤੱਕ ਲਾਗੂ ਹੋਣਗੇ।
ਨਾਜਾਇਜ਼ ਤੌਰ 'ਤੇ ਹਿਰਾਸਤ 'ਚ ਰਹੇ ਨੌਜਵਾਨ ਨੇ ਜਲੰਧਰ ਪੁਲਸ ਬਾਰੇ ਕੀਤੇ ਵੱਡੇ ਖੁਲਾਸੇ
NEXT STORY