ਫਗਵਾੜਾ (ਹਰਜੋਤ)— ਪਿੰਡ ਪਾਂਸ਼ਟਾ ਵਿਖੇ ਇਕ ਪ੍ਰਵਾਸੀ ਭਾਰਤੀ ਦੇ ਘਰ ਦੇ ਤਾਲੇ ਤੋੜਨ ਮਗਰੋਂ ਉਸ ਨੂੰ ਅੱਗ ਲਾ ਕੇ ਸਾੜੇ ਜਾਣ ਦੇ ਸਬੰਧ ’ਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਾਰਾ 427, 436 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।
ਪਾਂਸ਼ਟਾ ਚੌਕੀ ਇੰਚਾਰਜ ਗੁਰਜੀਤ ਕੌਰ ਨੇ ਦੱਸਿਆ ਕਿ ਇਹ ਮੁਕੱਦਮਾ ਰਾਜਵਿੰਦਰ ਕੌਰ ਪਤਨੀ ਵੀਰਪ੍ਰਤਾਪ ਸਿੰਘ ਵਾਸੀ ਨਡਾਲੋਂ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਉਕਤ ਔਰਤ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਪਿਤਾ ਅਤੇ ਭਰਾ ਕੈਨੇਡਾ ਰਹਿੰਦੇ ਹਨ, ਉਨ੍ਹਾਂ ਦੇ ਘਰ ਨੂੰ ਅੱਗ ਲੱਗੇ ਜਾਣ ਦੀ ਸੂਚਨਾ ਗੁਆਂਢੀਆਂ ਨੇ ਦਿੱਤੀ ਸੀ। ਜਦੋਂ ਜਾ ਕੇ ਵੇਖਿਆ ਤਾਂ ਘਰ ਦਾ ਸਾਰਾ ਸਾਮਾਨ ਸੜਿਆ ਪਿਆ ਸੀ, ਕੈਮਰੇ ਵੀ ਤੋੜੇ ਹੋਏ ਸਨ ਅਤੇ ਤਾਲੇ ਵੀ ਤੋੜੇ ਹੋਏ ਸਨ, ਜਿਸ ਸਬੰਧੀ ਪੁਲਸ ਨੇ ਕੇਸ ਦਰਜ ਕੀਤਾ ਹੈ।
ਹੁਣ ਬਿਨਾਂ ਉੱਚ ਸੁਰੱਖਿਆ ਪਲੇਟ ਦੇ ਵਾਹਨ ਚਲਾਉਣ ਵਾਲਿਆਂ ਦੀ ਖੈਰ ਨਹੀਂ, ਲੱਗੇਗਾ ਭਾਰੀ ਜੁਰਮਾਨਾ
NEXT STORY