ਟਾਂਡਾ ਉੜਮੁੜ (ਪੰਡਿਤ)— ਉੜਮੁੜ ਦੇ ਮੁਹੱਲਾ ਤੇਲੀਆਂ 'ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਰਿਹਾਇਸ਼ 'ਤੇ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਪਰਵਾਸੀ ਮਜ਼ਦੂਰਾਂ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦਾ ਫਿਲਹਾਲ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਖੁਸ਼ਕਿਸਮਤੀ ਨਾਲ ਜਦੋਂ ਅੱਗ ਭੜਕੀ ਉਸ ਸਮੇਂ ਕੁਆਰਟਰ 'ਚ ਕੋਈ ਮੌਜੂਦ ਨਹੀਂ ਸੀ।
ਮੁਹੱਲਾ ਵਾਸੀਆਂ ਨੇ ਜੱਦੋਜਹਿਦ ਦੇ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਗੈਸ ਸਿਲੰਡਰ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਘਟਨਾ ਕਾਰਨ ਪਰਵਾਸੀ ਮਜ਼ਦੂਰਾਂ ਸ਼ੰਕਰ, ਪੱਪੂ ਅਤੇ ਦੀਪਕ ਦਾ ਸਾਮਾਨ, ਇਕ ਮੋਬਾਈਲ ਅਤੇ ਲਗਭਗ 2 ਹਜ਼ਾਰ ਨਕਦੀ ਨਸ਼ਟ ਹੋ ਗਈ।
ਮਾਂ ਦੀ ਮਮਤਾ ਸ਼ਰਮਸਾਰ, 3 ਪੁੱਤ ਪਰ 80 ਸਾਲਾ ਮਾਂ ਦੀ ਦੇਖ-ਰੇਖ ਨੂੰ ਕੋਈ ਨਹੀਂ ਤਿਆਰ
NEXT STORY