ਸੁਲਤਾਨਪੁਰ ਲੋਧੀ (ਧੀਰ)-ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਮੰਗੂਪੁਰ ਵਿਖੇ ਇਕ ਘਰ ਦੇ ਬਾਹਰੋਂ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਮਾਮਲੇ ’ਚ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਗੁਰਚਰਨ ਸਿੰਘ ਪੁੱਤਰ ਬੂੜ ਸਿੰਘ ਵਾਸੀ ਮੰਗੂਪੁਰ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਰਾਤ ਕਰੀਬ 10.00 ਵਜੇ ਉਹ ਰੋਟੀ ਖਾ ਕੇ ਆਪਣੇ ਘਰ ਸੌਂ ਗਏ ਸੀ। ਉਸ ਦੇ ਘਰ ਦੇ ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ।
ਇਹ ਵੀ ਪੜ੍ਹੋ: ਜਲੰਧਰ ’ਚੋਂ ਸਾਹਮਣੇ ਆਇਆ ਹੈਰਾਨ ਕਰਦਾ ਮਾਮਲਾ, ਪਤੀ ’ਤੇ ਸਮਲਿੰਗੀ ਹੋਣ ਦੇ ਦੋਸ਼ ਲਗਾ ਥਾਣੇ ਪੁੱਜੀ ਪਤਨੀ
ਇਸ ਦੌਰਾਨ ਕਰੀਬ 1.45 ਵਜੇ ਰਾਤ ਨੂੰ ਉਸ ਨੂੰ ਘਰ ਦਾ ਬਾਹਰਲਾ ਗੇਟ ਭੰਨਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਅਤੇ ਉਸ ਦੇ ਭਤੀਜੇ ਸਵਰਨ ਸਿੰਘ ਨੇ ਉੱਠ ਕੇ ਆਵਾਜ਼ ਮਾਰੀ ਕਿ ਕੌਣ ਹੋ ਸਾਡਾ ਦਰਵਾਜ਼ਾ ਕਿਉਂ ਭੰਨ ਰਹੇ ਹੋ ਤਾਂ ਉਨ੍ਹਾਂ ਦੀ ਆਵਾਜ਼ ਸੁਣ ਕੇ ਬਾਹਰੋਂ ਕਿਸੇ ਨੇ ਗੋਲੀ ਚਲਾਈ, ਜੋ ਗੇਟ ਦੇ ਫਾਈਬਰ ’ਚੋਂ ਲੰਘ ਕੇ ਵਿਹੜੇ ਦੇ ਫਰਸ਼ ’ਤੇ ਲੱਗ ਕੇ ਸਾਹਮਣੇ ਬਰਾਂਡੇ ਦੇ ਸ਼ੀਸ਼ੇ ’ਚ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਦੋ ਹੋਰ ਫਾਇਰ ਗਲੀ ਦੇ ਫਰਸ਼ ’ਚ ਮਾਰੇ ਤਾਂ ਉਨ੍ਹਾਂ ਰੌਲਾ ਪਾਇਆ ਪ੍ਰੰਤੂ ਗੇਟ ’ਤੇ ਹਨ੍ਹੇਰਾ ਹੋਣ ਕਰਕੇ ਉਹ ਗੇਟ ਦੇ ਬਾਹਰ ਖੜ੍ਹੇ ਵਿਅਕਤੀਆਂ ਅਤੇ ਗੱਡੀ ਨੂੰ ਪਛਾਣ ਨਹੀਂ ਸਕੇ। ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ
ਵੈਂਟੀਲੇਟਰ ਦੇ ਮੁੱਦੇ 'ਤੇ 'ਆਪ' ਨੇ ਘੇਰੀ ਪੰਜਾਬ ਸਰਕਾਰ, ਕਿਹਾ- ਸਹੂਲਤਾਂ ਦੀ ਕਮੀ ਕਾਰਨ ਦਮ ਤੋੜ ਰਹੇ ਪੀੜਤ
NEXT STORY